ਨੈਸ਼ਨਲ ਡੈਸਕ -ਉੱਤਰ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਪ੍ਰਯਾਗਰਾਜ ਸਮੇਤ ਕਈ ਜ਼ਿਲਿਆਂ ਵਿਚ ਗੰਗਾ ਅਤੇ ਯਮੁਨਾ ਨਦੀਆਂ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਇਸ ਦੌਰਾਨ, ਪ੍ਰਯਾਗਰਾਜ ਦੇ ਦਾਰਾਗੰਜ ਇਲਾਕੇ ਵਿਚ ਯੂ. ਪੀ. ਪੁਲਸ ਵਿਚ ਤਾਇਨਾਤ ਥਾਣੇਦਾਰ ਚੰਦਰਦੀਪ ਨਿਸ਼ਾਦ ਦੇ ਘਰ ਗੰਗਾ ਦਾ ਪਾਣੀ ਵੜ ਗਿਆ ਪਰ ਉਸਨੇ ਇਸਨੂੰ ਆਫ਼ਤ ਨਹੀਂ ਸਗੋਂ ‘ਭਗਵਤੀ ਗੰਗਾ’ ਦਾ ਆਸ਼ੀਰਵਾਦ ਮੰਨਿਆ ਅਤੇ ਪੂਜਾ ਅਤੇ ਪ੍ਰਾਰਥਨਾ ਕੀਤੀ।
ਇਹ ਵੀ ਪੜ੍ਹੋ...ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਜਾਣੋਂ ਕਾਰਨ
ਥਾਣੇਦਾਰ ਨੇ ਘਰ ਦੀ ਦਹਿਲੀਜ ’ਤੇ ਆਏ ਪਾਣੀ ਦੀ ਫੁੱਲ ਅਤੇ ਦੁੱਧ ਚੜ੍ਹਾਕੇ ਪੂਜਾ ਕੀਤੀ ਅਤੇ ਪਾਣੀ ਵਿਚ ਚੁੱਭੀ ਵੀ ਲਾਈ। ਉਸਨੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ, ਜੋ ਵਾਇਰਲ ਹੋ ਗਿਆ। ਇਕ ਵੀਡੀਓ ਨੂੰ 11 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ ਅਤੇ ਦੂਜੀ ਨੂੰ 3 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ।
ਹਾਲਾਂਕਿ, ਸੋਸ਼ਲ ਮੀਡੀਆ ’ਤੇ ਥਾਣੇਦਾਰ ਦੀ ਇਸ ਭਗਤੀ ਭਾਵਨਾ ਨੂੰ ਲੈ ਕੇ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕ ਇਸਨੂੰ ਸ਼ਰਧਾ ਕਹਿ ਰਹੇ ਹਨ ਜਦੋਂ ਕਿ ਕੁਝ ਇਸਨੂੰ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਹਿ ਰਹੇ ਹਨ। ਇਸ ਦੌਰਾਨ, ਜ਼ਿਲੇ ਵਿਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਯਮੁਨਾ ਦਾ ਪਾਣੀ ਦਾ ਪੱਧਰ 84.70 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ 84.73 ਮੀਟਰ ਦੇ ਖਤਰੇ ਦੇ ਨਿਸ਼ਾਨ ਦੇ ਬਹੁਤ ਨੇੜੇ ਹੈ। ਗੰਗਾ ਦਾ ਪੱਧਰ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ...9, 10, 15, 16, 17 ਤੇ 26 ਨੂੰ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ, ਦੇਖੋ ਲਿਸਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੀਆ ਗਾਂਧੀ ਦਾ ਵੱਡਾ ਬਿਆਨ, ਕਿਹਾ-‘ਵਿਚਾਰਧਾਰਕ ਤਖਤਾਪਲਟ’ ਕਰਨਾ ਚਾਹੁੰਦੇ ਹਨ ਭਾਜਪਾ-RSS
NEXT STORY