ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ਦੇ ਥਾਣਾ ਮੰਵਾਨਾ ਅਧੀਨ ਪੈਂਦੇ ਇਲਾਕੇ 'ਚ 16 ਸਾਲਾ ਲੜਕੀ ਨਾਲ 2 ਨੌਜਵਾਨਾਂ ਵਲੋਂ ਸਿਨੇਮਾ ਹਾਲ ਦੀ ਬਾਲਕੋਨੀ 'ਚ ਸਮੂਹਿਕ ਜਬਰ-ਜ਼ਨਾਹ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਅੱਜ ਜੇਲ ਭੇਜ ਦਿੱਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਅੱਜ ਪੀੜਤਾ ਦੀ ਦਰਖਾਸਤ ਦੇ ਆਧਾਰ 'ਤੇ ਦੱਸਿਆ ਕਿ ਹਸਤਨਾਪੁਰ ਇਲਾਕੇ ਦੀ ਇਕ ਲੜਕੀ ਦੀ 2 ਮਹੀਨੇ ਪਹਿਲਾਂ ਮਿਸ ਕਾਲ ਰਾਹੀਂ ਇਕ ਨੌਜਵਾਨ ਨਾਲ ਜਾਣ-ਪਛਾਣ ਹੋਈ। ਕਲ ਉਸ ਨੌਜਵਾਨ ਨੇ ਸ਼ਾਪਿੰਗ ਦੇ ਬਹਾਨੇ ਮੰਵਾਨਾ ਸੱਦਿਆ। ਸ਼ਾਪਿੰਗ ਮਗਰੋਂ ਨੌਜਵਾਨ ਉਸ ਨੂੰ ਇਕ ਸਿਨੇਮਾ ਹਾਲ 'ਚ ਲੈ ਗਿਆ, ਜਿਥੇ ਉਸ ਦਾ ਇਕ ਸਾਥੀ ਪਹਿਲਾਂ ਹੀ ਮੌਜੂਦ ਸੀ।
ਫੌਜ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦੈ : ਰਾਵਤ
NEXT STORY