ਨਵੀਂ ਦਿੱਲੀ- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਗੈਂਗਸਟਰ ਕਾਲਾ ਜਠੇੜੀ ਗੈਂਗ, ਟੀਨੂ ਭਿਵਾਨੀ ਤੇ ਰਾਜੂ ਬਸੋਦੀ ਦੇ ਸ਼ੂਟਰ ਸੰਦੀਪ ਉਰਫ਼ ਲਾਠ ਨੂੰ ਬੂੰਦੀ (ਰਾਜਸਥਾਨ) ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ ਪਿਸਤੌਲ ਅਤੇ 3 ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮ ਪਹਿਲਾਂ ਵੀ ਹਰਿਆਣਾ ਤੇ ਦਿੱਲੀ ਐੱਨ.ਸੀ.ਆਰ. ਵਿਚ 18 ਅਪਰਾਧਕ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ। ਦੋਸ਼ੀ ਸੰਦੀਪ ਹਰਿਆਣਾ ਦੇ ਸੋਨੀਪਤ ਦੇ ਲਾਠ ਪਿੰਡ ਦਾ ਮੂਲ ਵਾਸੀ ਹੈ। ਦੋਸ਼ੀ ਹਰਿਆਣਾ 'ਚ ਦਰਜ ਮਾਮਲਿਆਂ 'ਚੋਂ 6 'ਚ ਫਰਾਰ ਹੈ, ਜਿਸ ਕਾਰਨ ਉਸ ਨੂੰ ਅਦਾਲਤ ਨੇ ਭਗੌੜਾ ਐਲਾਨ ਕੀਤਾ ਹੋਇਆ ਹੈ। ਸਪੈਸ਼ਲ ਸੈੱਲ ਨੇ ਵੀ ਇਕ ਮਾਮਲੇ 'ਚ ਉਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਸੀ। ਹਰਿਆਣਾ ਅਤੇ ਦਿੱਲੀ ਦੋਵੇਂ ਰਾਜਾਂ ਦੀ ਪੁਲਸ ਉਸ ਦੀ ਭਾਲ 'ਚ ਜੁਟੀ ਸੀ।
ਸਪੈਸ਼ਲ ਸੈੱਲ ਨੇ ਇਸ ਤੋਂ ਪਹਿਲੇ ਇਸ ਮਾਮਲੇ 'ਚ ਕਾਲਾ ਜਠੇੜੀ ਗਿਰੋਹ ਦੇ ਮੈਂਬਰ ਗੈਂਗਸਟਰ ਨੀਰਜ ਨੂੰ ਗ੍ਰਿਫ਼ਤਾਰ ਕੀਤਾ ਸੀ, ਉਦੋਂ ਉਸ ਨੇ ਖ਼ੁਲਾਸਾ ਕੀਤਾ ਸੀ ਕਿ ਉਸ ਕੋਲੋਂ ਬਰਾਮਦ ਹਥਿਆਰ ਦੋਸ਼ੀ ਸੰਦੀਪ ਨੇ ਮੁਹੱਈਆ ਕਰਵਾਏ ਸਨ। ਇਸ ਦੌਰਾਨ ਸਪੈਸ਼ਲ ਸੈੱਲ ਨੂੰ ਜਾਣਕਾਰੀ ਮਿਲੀ ਸੀ ਕਿ ਗੈਂਗਸਟਰ ਸੰਦੀਪ ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਲਾਖੇਰੀ ਪਿੰਡ 'ਚ ਲੁੱਕਿਆ ਹੋਇਆ ਹੈ। ਇਸ ਤੋਂ ਬਾਅਦ ਟੀਮ ਨੂੰ ਬੂੰਦੀ ਰਵਾਨਾ ਕੀਤਾ ਗਿਆ। ਸੰਦੀਪ ਖ਼ਿਲਾਫ਼ ਪਹਿਲਾਂ ਤੋਂ ਦਿੱਲੀ ਅਤੇ ਹਰਿਆਣਾ 'ਚ ਕਤਲ, ਕਤਲ ਦੀ ਕੋਸ਼ਿਸ਼, ਚੋਰੀ, ਜ਼ਬਰਨ ਵਸੂਲੀ, ਡਕੈਤੀ, ਫਿਰੌਤੀ ਲਈ ਅਗਵਾ, ਹਮਲਾ, ਧਮਕੀ, ਦੰਗਾ, ਚੋਰੀ ਅਤੇ ਆਰਮਜ਼ ਐਕਟ ਦੇ ਅਧੀਨ 18 ਅਪਰਾਧਕ ਮਾਮਲੇ ਦਰਜ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ਅੰਦਰ ਦਾਖ਼ਲ ਹੋਏ ਨਕਾਬਪੋਸ਼ ਬਦਮਾਸ਼; ਮਹਿਲਾ-ਪੁਰਸ਼ ਨੂੰ ਬੰਧਕ ਬਣਾ ਕੀਤੀ ਲੁੱਟ-ਖੋਹ
NEXT STORY