ਮੰਦਸੌਰ (ਮੱਧ ਪ੍ਰਦੇਸ਼)— ਮੰਦਸੌਰ ਦੀ ਮੰਡੀ 'ਚ ਲਸਣ ਦੀ ਬੋਰੀ ਚੋਰੀ ਕਰਨ ਦੇ ਦੋਸ਼ 'ਚ ਕਿਸਾਨਾਂ ਨੇ ਸੋਮਵਾਰ ਨੂੰ ਇਕ ਵਿਅਕਤੀ ਨੂੰ ਨੰਗਾ ਕਰ ਕੇ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਘਟਨਾ ਦੇ ਸੰਬੰਧ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਾਈ.ਡੀ. ਨਗਰ ਪੁਲਸ ਥਾਣੇ ਦੇ ਇੰਚਾਰਜ ਨਿਰੀਖਕ ਐੱਸ.ਐੱਲ. ਬੌਰਾਸੀ ਨੇ ਕਿਹਾ ਕਿ ਸੋਮਵਾਰ ਨੂੰ ਮੰਡੀ 'ਚ ਲਸਣ ਵੇਚਣ ਆਏ ਕਿਸਾਨਾਂ ਨੇ ਕਥਿਤ ਤੌਰ 'ਤੇ ਲਸਣ ਦੀ ਬੋਰੀ ਚੋਰੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ। ਉਨ੍ਹਾਂ ਨੇ ਦੱਸਿਆ,''ਅਸੀਂ ਵਾਇਰਲ ਵੀਡੀਓ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ ਰਾਹੀਂ ਘਟਨਾ 'ਚ ਸ਼ਾਮਲ ਲੋਕਾਂ ਦੀ ਪਛਾਣ ਕਰ ਕੇ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।''
ਬੌਰਾਸੀ ਨੇ ਦੱਸਿਆ ਕਿ ਹਾਲੇ ਤੱਕ ਪੁਲਸ ਨੂੰ ਲਸਣ ਚੋਰੀ ਜਾਂ ਕਿਸੇ ਵਿਅਕਤੀ ਦੀ ਕੁੱਟਮਾਰ ਕੀਤੇ ਜਾਣ ਦੇ ਸੰਬੰਧ 'ਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਮੰਡੀ ਸਕੱਤਰ ਜੇ.ਕੇ. ਚੌਧਰੀ ਨੇ ਕਿਹਾ,''ਇਹ ਘਟਨਾ ਸੋਮਵਾਰ ਨੂੰ ਹੋਈ, ਜਦੋਂ ਕੁਝ ਕਿਸਾਨ ਮੰਡੀ 'ਚ ਆਪਣੇ ਉਤਪਾਦ ਵੇਚਣ ਲਈ ਆਏ ਸਨ। ਕਿਸਾਨਾਂ ਨੇ ਬੁਗਲਾੜੀ ਪਿੰਡ ਦੇ ਇਕ ਵਿਅਕਤੀ ਨੂੰ ਲਸਣ ਦੀ ਇਕ ਬੋਰੀ ਚੋਰੀ ਕਰਦੇ ਹੋਏ ਫੜ ਲਿਆ। ਇਸ ਤੋਂ ਬਾਅਦ ਕੁਝ ਲੋਕਾਂ ਨੇ ਉਸ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ। ਬਾਅਦ 'ਚ ਉਹ ਵਿਅਕਤੀ ਉੱਥੋਂ ਦੌੜ ਗਿਆ।''
ਹਿਮਾਚਲ ਪ੍ਰਦੇਸ਼ : ਸ਼ਿਮਲਾ, ਮਨਾਲੀ 'ਚ ਬਰਫਬਾਰੀ, 100 ਸੜਕਾਂ ਬੰਦ
NEXT STORY