ਗਨੌਰ, (ਦਲਬੀਰ)- ਗੰਨੌਰ ਦੇ ਪਿੰਡ ਘਸੌਲੀ-ਚੰਦੌਲੀ ਨੇੜੇ ਯਮੁਨਾ ’ਚੋਂ ਲੰਘਦੀ ਪਾਣੀਪਤ ਰਿਫਾਇਨਰੀ ਦੀ ਤਰਲ ਕੁਦਰਤੀ ਗੈਸ (ਆਰ. ਐੱਲ. ਐੱਨ. ਜੀ.) ਪਾਈਪ ਲਾਈਨ ਬੁੱਧਵਾਰ ਤੜਕੇ 4 ਵਜੇ ਦੇ ਕਰੀਬ ਜ਼ੋਰਦਾਰ ਧਮਾਕੇ ਨਾਲ ਫਟ ਗਈ। ਗੈਸ ਦੇ ਜ਼ਿਆਦਾ ਦਬਾਅ ਕਾਰਨ ਯਮੁਨਾ ਦੇ ਪਾਣੀ ’ਚ ਕਰੀਬ 40-50 ਫੁੱਟ ਉਛਾਲ ਆਉਣ ਲੱਗਾ।
ਪਿੰਡ ਨਿਵਾਸੀਆਂ ਨੇ ਡਾਇਲ 112 ’ਤੇ ਇਸਦੀ ਸੂਚਨਾ ਦਿੱਤੀ। ਡਾਇਲ 112 ਨੇ ਮੌਕੇ ’ਤੇ ਪਹੁੰਚ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਪਾਣੀਪਤ ਰਿਫਾਈਨਰੀ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਪਹਿਲਾਂ ਅਧਿਕਾਰੀਆਂ ਨੇ ਪਾਣੀਪਤ ਰਿਫਾਈਨਰੀ ਤੋਂ ਪ੍ਰੈਸ਼ਰ ਘੱਟ ਕਰਵਾਇਆ ਪਰ ਪਾਣੀ ਦਾ ਉੱਛਲਣਾ ਲਗਾਤਾਰ ਜਾਰੀ ਰਿਹਾ। ਯਮੁਨਾ ਵਿਚ ਪਾਣੀ ਦੇ ਤੇਜ਼ ਵਹਾਅ ਕਾਰਨ ਲੀਕੇਜ਼ ਠੀਕ ਨਾ ਕੀਤੇ ਜਾ ਸਕਣ ਕਾਰਨ ਅਧਿਕਾਰੀਆਂ ਨੇ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ। ਇਸ ਪਾਈਪ ਲਾਈਨ ਰਾਹੀਂ ਰਿਫਾਈਨਰੀ ਤੋਂ ਪਾਣੀਪਤ ਅਤੇ ਉੱਤਰ ਪ੍ਰਦੇਸ਼ ਵਿਚ ਗੈਸ ਸਪਲਾਈ ਹੁੰਦੀ ਹੈ।
ਫਿਲਹਾਲ ਪਾਣੀਪਤ ਵਿਚ ਸੀ. ਐੱਨ. ਜੀ. ਦੀ ਸਪਲਾਈ ਕਿਸੇ ਹੋਰ ਪਾਈਪ ਲਾਈਨ ਨਾਲ ਜੋੜਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
PM ਮੋਦੀ ਤੇ ਉੱਤਰ ਪ੍ਰਦੇਸ਼ ਦੇ CM ਯੋਗੀ ਦੇ ਆਧਾਰ ਕਾਰਡ ਨਾਲ ਛੇੜਛਾੜ, ਦੋਸ਼ੀ ਗ੍ਰਿਫਤਾਰ
NEXT STORY