ਦੇਹਰਾਦੂਨ (ਭਾਸ਼ਾ) - ਦੇਹਰਾਦੂਨ: 6 ਮਹੀਨਿਆਂ ਤੱਕ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਕਸ਼ੈ ਤ੍ਰਿਤੀਆ ਦੇ ਤਿਉਹਾਰ 'ਤੇ ਕੇਦਾਰਨਾਥ ਅਤੇ ਯਮੁਨੋਤਰੀ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਅਤੇ ਇਸ ਦੇ ਨਾਲ ਹੀ ਇਸ ਸਾਲ ਦੀ ਚਾਰਧਾਮ ਯਾਤਰਾ ਸ਼ੁਰੂ ਹੋ ਗਈ। ਦੋਵੇਂ ਧਾਮ ਦੇ ਦਰਵਾਜ਼ੇ ਸਵੇਰੇ ਸੱਤ ਵਜੇ ਖੁੱਲ੍ਹ ਗਏ ਅਤੇ ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਆਪਣੀ ਪਤਨੀ ਗੀਤਾ ਦੇ ਨਾਲ ਕੇਦਾਰਨਾਥ ਦੇ ਦਰਵਾਜ਼ੇ ਖੋਲ੍ਹਣ ਦੀ ਪ੍ਰਕਿਰਿਆ ਦੇਖੀ।
ਇਹ ਵੀ ਪੜ੍ਹੋ : Air India Express ਦੀ ਵੱਡੀ ਕਾਰਵਾਈ : ਇਕੱਠੇ Sick Leave 'ਤੇ ਗਏ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
ਕੇਦਾਰਨਾਥ ਮੰਦਰ ਦਾ ਮੁੱਖ ਗੇਟ ਵੈਦਿਕ ਮੰਤਰਾਂ ਦੇ ਜਾਪ ਅਤੇ 'ਬਮ-ਬਮ ਭੋਲੇ' ਅਤੇ 'ਬਾਬਾ ਕੇਦਾਰ ਕੀ ਜੈ' ਦੇ ਜੈਕਾਰਿਆਂ ਨਾਲ ਸਵੇਰੇ ਸੱਤ ਵਜੇ ਵਿਸ਼ੇਸ਼ ਪੂਜਾ ਤੋਂ ਬਾਅਦ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ। ਇਸ ਮੌਕੇ ਮੰਦਿਰ ਪਰਿਸਰ ਵਿੱਚ ਮੌਜੂਦ ਕਰੀਬ ਦਸ ਹਜ਼ਾਰ ਸ਼ਰਧਾਲੂ ਸੈਨਾ ਦੀ ਗ੍ਰੇਨੇਡੀਅਰ ਰੈਜੀਮੈਂਟ ਦੇ ਬੈਂਡ ਦੀਆਂ ਧੁਨਾਂ ਨਾਲ ਭਗਤੀ ਧੁਨਾਂ ਵਿੱਚ ਲੀਨ ਹੋ ਗਏ। ਅਹਾਤੇ ਵਿੱਚ ਕੁਝ ਸ਼ਰਧਾਲੂ ਡਮਰੂ ਨਾਲ ਨੱਚਦੇ ਨਜ਼ਰ ਆਏ। ਮੰਦਰ ਨੂੰ 20 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ : Akshaya Tritiya:ਉੱਚੀਆਂ ਕੀਮਤਾਂ ਦੇ ਬਾਵਜੂਦ 25 ਟਨ ਤੱਕ ਵਿਕ ਸਕਦਾ ਹੈ ਸੋਨਾ
ਕਿਵਾੜ ਖੋਲ੍ਹਣ ਸਮੇਂ ਹੈਲੀਕਾਪਟਰ ਤੋਂ ਸ਼ਰਧਾਲੂਆਂ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਦੇ ਨਾਲ ਹੀ ਉਤਰਕਾਸ਼ੀ ਜ਼ਿਲ੍ਹੇ ਵਿੱਚ ਸਥਿਤ ਯਮੁਨੋਤਰੀ ਧਾਮ ਦੇ ਦਰਵਾਜ਼ੇ ਵੀ ਸੱਤ ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ‘ਜੈ ਮਾਂ ਯਮੁਨਾ’ ਦੇ ਜੈਕਾਰੇ ਲਗਾ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਅਤੇ ਦੇਸ਼ ਅਤੇ ਸੂਬੇ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਮਹਿੰਗੇ ਹੋਏ ਸੋਨਾ-ਚਾਂਦੀ, ਜਾਣੋ ਕਿੰਨੇ ਵਧੇ ਕੀਮਤੀ ਧਾਤਾਂ ਦੇ ਭਾਅ
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਰਧਾਲੂਆਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਵਾਰ ਚਾਰਧਾਮ ਯਾਤਰਾ ਨਵਾਂ ਰਿਕਾਰਡ ਬਣਾਏਗੀ। ਗੰਗੋਤਰੀ ਧਾਮ ਦੇ ਦਰਵਾਜ਼ੇ ਦੁਪਹਿਰ ਨੂੰ ਖੁੱਲ੍ਹਣਗੇ ਜਦਕਿ ਚਾਰਧਾਮਾਂ ਵਿੱਚ ਸ਼ਾਮਲ ਬਦਰੀਨਾਥ ਦੇ ਦਰਵਾਜ਼ੇ ਐਤਵਾਰ ਨੂੰ ਖੁੱਲ੍ਹਣਗੇ।
ਮੰਦਰ ਕਮੇਟੀਆਂ ਨੇ ਦੱਸਿਆ ਕਿ ਕੇਦਾਰਨਾਥ ਅਤੇ ਯਮੁਨੋਤਰੀ ਦੇ ਕਿਵਾੜ ਸਵੇਰੇ 7 ਵਜੇ ਖੁੱਲ੍ਹਣਗੇ ਜਦਕਿ ਗੰਗੋਤਰੀ ਦੇ ਕਿਵਾੜ ਦੁਪਹਿਰ 12.20 ਵਜੇ ਖੁੱਲ੍ਹਣਗੇ। ਉਨ੍ਹਾਂ ਮੁਤਾਬਕ ਚਾਰਧਾਮ ਦੇ ਨਾਂ ਨਾਲ ਜਾਣੇ ਜਾਂਦੇ ਪ੍ਰਸਿੱਧ ਧਾਮ ’ਚ ਸ਼ਾਮਲ ਇਕ ਹੋਰ ਧਾਮ ਬਦਰੀਨਾਥ ਦੇ ਕਿਵਾੜ 12 ਮਈ ਨੂੰ ਸਵੇਰੇ 6 ਵਜੇ ਖੁੱਲ੍ਹਣਗੇ। ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਮੀਡੀਆ ਇੰਚਾਰਜ ਹਰੀਸ਼ ਗੌੜ ਨੇ ਦੱਸਿਆ ਕਿ ਮੰਦਰ ਨੂੰ ਵੱਖ-ਵੱਖ ਪ੍ਰਜਾਤੀਆਂ ਦੇ ਕਰੀਬ 20 ਕੁਇੰਟਲ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਉੱਥੇ ਪਹੁੰਚਾਇਆ ਗਿਆ ਹੈ।
ਇਹ ਵੀ ਪੜ੍ਹੋ : ਭਾਰਤ ਦਾ ਨਵਾਂ ਰਿਕਾਰਡ : ਇਕ ਸਾਲ ’ਚ ਵਿਦੇਸ਼ ਤੋਂ ਭਾਰਤੀਆਂ ਨੇ ਘਰ ਭੇਜੇ 111 ਬਿਲੀਅਨ ਡਾਲਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ 'ਤੇ SC 'ਚ ਫੈਸਲਾ ਅੱਜ, ED ਦਾਇਰ ਕਰੇਗੀ ਚਾਰਜਸ਼ੀਟ
NEXT STORY