ਨਵੀਂ ਦਿੱਲੀ— ਬੈਂਗਲੁਰੂ 'ਚ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਹੁਣ ਬਿਹਾਰ ਦੇ ਅਰਵਲ 'ਚ ਬੇਖੌਫ ਬਦਮਾਸ਼ਾਂ ਨੇ ਸਮਾਚਾਰ ਪੱਤਰ ਦੇ ਪੱਤਰਕਾਰ ਪੰਕਜ ਮਿਸ਼ਰਾ ਨੂੰ ਗੋਲੀ ਮਾਰ ਦਿੱਤੀ ਹੈ। ਅਪਰਾਧੀਆਂ ਵੱਲੋਂ ਚਲਾਈ ਗਈਆਂ 2 ਗੋਲੀਆਂ ਉਨ੍ਹਾਂ ਦੀ ਪਿੱਠ 'ਤੇ ਜਾ ਲੱਗੀਆਂ। ਜਿਸ ਨਾਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਪਟਨਾ ਸਥਿਤ ਪੀ.ਐਮ.ਸੀ.ਐਚ ਹਸਪਤਾਲ ਭੇਜ ਦਿੱਤਾ ਹੈ।
ਵੀਰਵਾਰ ਦੀ ਸਵੇਰ ਅਰਵਲ ਸਥਿਤ ਬੈਂਕ ਤੋਂ ਉਹ ਪੈਸਾ ਕੱਢਵਾ ਕੇ ਆਪਣੇ ਘਰ ਆ ਰਹੇ ਸਨ। ਪਹਿਲੇ ਤੋਂ ਨਜ਼ਰ ਰੱਖੇ ਬੈਠੇ ਹਥਿਆਰਬੰਦ ਅਪਰਾਧੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਦੇ ਬਾਅਦ ਪੈਸਾ ਲੁੱਟ ਕੇ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਮਹਾਰਾਸ਼ਟਰ ਦੇ ਲੋਨਾਵਾਲਾ 'ਚ ਪਟੜੀ ਤੋਂ ਉਤਰੇ ਮਾਲਗੱਡੀ ਦੇ 2 ਡੱਬੇ
NEXT STORY