ਲਖਨਾਊ— ਪ੍ਰਦੇਸ਼ ਦੀ ਰਾਜਧਾਨੀ ਲਖਨਾਊ 'ਚ ਅੱਜ ਸਾਬਕਾ ਮੰਤਰੀ ਗਾਇਤਰੀ ਪ੍ਰਸਾਦ ਪ੍ਰਜਾਪਤੀ ਦੇ ਰਸੂਖ (ਕਲਾਊਟ) 'ਤੇ ਬੁਲਡੋਜਰ ਚੱਲਿਆ। ਇਲਾਹਾਬਾਦ ਹਾਈਕੋਰਟ ਦੀ ਲਖਨਾਊ ਬੇਂਚ ਦੇ ਆਦੇਸ਼ ਤੋਂ ਬਾਅਦ ਲਖਨਾਊ ਵਿਕਾਸ ਐੱਲ.ਡੀ.ਏ. ਦੀ ਟੀਮ ਨੇ ਅੱਜ ਗੈਂਗਰੇਪ ਅਤੇ ਪਾਕਸੋ ਦੇ ਮਾਮਲੇ 'ਚ ਗ੍ਰਿਫਤਾਰ ਸਾਬਾਕਾ ਮੰਤਰੀ ਗਾਇਤਰੀ ਪ੍ਰਸਾਦ ਪ੍ਰਜਾਪਤੀ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਢੇਰੋ-ਢੇਰ ਕਰ ਦਿੱਤਾ।

ਅਖਿਲੇਸ਼ ਯਾਦਵ ਸਰਕਾਰ 'ਚ ਖਣਨ ਮੰਤਰੀ ਰਹੇ ਗਾਇਤਰੀ ਪ੍ਰਸਾਦ ਪ੍ਰਜਾਪਤੀ ਨੇ ਲਖਨਾਊ ਦੇ ਆਸ਼ੀਆਨੇ ਖੇਤਰ ਦੇ ਸਾਲੇਹ ਨਗਰ 'ਚ ਗੈਰ-ਕਾਨੂੰਨੀ ਨਿਰਮਾਣ ਕਰਵਾਇਆ ਸੀ। ਜਿਸ ਨੂੰ ਢਾਊਣ ਦੀ ਹਿੰਮਤ ਲਖਨਾਊ ਵਿਕਾਸ ਅਥਾਰਟੀ ਦੀ ਟੀਮ ਨਹੀਂ ਜੁਟਾ ਪਾ ਰਹੀ ਸੀ। ਇਲਾਹਾਬਾਦ ਹਾਈਕੋਰਟ ਦੇ ਸਖ਼ਤ ਰਵੱਈਏ ਤੋਂ ਬਾਅਦ ਅੱਜ ਐੱਲ. ਡੀ. ਏ. ਦੀ ਟੀਮ 3 ਬੁਲਡੋਜ਼ਰਾਂ ਸਮੇਤ ਗਾਇਤਰੀ ਦਾ ਗੈਰ-ਕਾਨੂੰਨੀ ਨਿਰਮਾਣ ਤੋੜਣ ਪਹੁੰਚੀ। ਇਸ ਤੋਂ ਬਾਅਦ ਟੀਮ ਨੇ 3 ਬੁਲਡੋਜਰ ਨਾਲ ਗਾਇਤਰੀ ਪ੍ਰਸਾਦ ਦੇ ਰਸੂਖ 'ਤੇ ਹੱਲਾ ਬੋਲਨਾ ਕਰਨਾ ਸ਼ੁਰੂ ਕੀਤਾ। ਵਿਰੋਧ ਦੇ ਡਰ 'ਚ ਪੀ.ਏ.ਸੀ. ਦੀ ਟੀਮ ਐੱਲ.ਡੀ. ਦੇ ਦਸਤਾਵੇਜ਼ ਨਾਲ ਮੌਕੇ 'ਤੇ ਸੀ।

ਆਸ਼ੀਆਨੇ ਦੇ ਸਾਲੇਹ ਨਗਰ 'ਚ ਗਾਇਤਰੀ ਨੇ ਸਾਰੇ ਵਿਰੋਧ ਤੋਂ ਬਾਅਦ ਵੀ ਬਹੁਮੰਜਿਲਾਂ ਇਮਾਰਤ ਖੜੀ ਕੀਤੀ ਹੋਈ ਸੀ। ਕਾਰਵਾਈ ਲਗਭਗ 11.30 ਵਜੇ ਸ਼ੁਰੂ ਹੋਈ ਸੀ। ਮਿੰਟਾਂ 'ਚ ਹੀ ਗਾਇਤਰੀ ਦਾ ਆਸ਼ੀਆਨਾ ਢੇਰ ਹੋ ਗਿਆ। ਇਸ ਦੇ ਵਿਰੋਧ 'ਚ ਉੱਥੇ ਕੋਈ ਵੀ ਨਹੀਂ ਆਇਆ।
ਪੀ.ਐੱਮ. ਮੋਦੀ ਨੇ ਕੀਤੀ ਅਨਾਥ ਬੱਚਿਆਂ ਦੀ ਮਦਦ, ਨੋਟ ਬਦਲਵਾਉਣ ਦੀ ਲਾਈ ਸੀ ਗੁਹਾਰ
NEXT STORY