ਨਵੀਂ ਦਿੱਲੀ/ਸੂਰਤ— 2 ਅਨਾਥ ਬੱਚਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਮਦਦ ਦੀ ਗੁਹਾਰ ਲਾਈ ਸੀ, ਜਿਸ ਦੇ ਬਦਲੇ ਪ੍ਰਧਾਨ ਮੰਤਰੀ ਮੋਦੀ ਨੇ ਮਦਦ ਦੇ ਨਾਲ-ਨਾਲ ਉਨ੍ਹਾਂ ਨੂੰ ਇਕ ਪੱਤਰ ਵੀ ਲਿਖਿਆ। 17 ਸਾਲ ਦੇ ਸੂਰਜ ਬੰਜਾਰਾ ਅਤੇ ਉਸ ਦੀ 9 ਸਾਲ ਦੀ ਭੈਣ ਸਲੋਨੀ ਸੂਰਤ ਦੇ ਇਕ ਘਰ 'ਚ ਰਹਿੰਦੇ ਹਨ। ਪਿਤਾ ਦੀ ਕੁਝ ਸਮੇਂ ਪਹਿਲਾਂ ਮੌਤ ਹੋ ਗਈ ਸੀ, ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ। ਮਾਂ ਉਨ੍ਹਾਂ ਲਈ 96 ਹਜ਼ਾਰ ਰੁਪਏ ਦੇ ਪੁਰਾਣੇ (500 ਅਤੇ ਇਕ ਹਜ਼ਾਰ) ਦੇ ਨੋਟ ਛੱਡ ਗਈ ਸੀ। ਦੋਹਾਂ ਨੂੰ ਪੈਸਿਆਂ ਬਾਰੇ ਕਾਫੀ ਦੇਰ ਬਾਅਦ ਪਤਾ ਲੱਗਾ।
ਕੋਟਾ ਬਾਲ ਕਲਿਆਣ ਵਿਕਾਸ ਕਮੇਟੀ ਨੇ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਨੋਟ ਬਦਲਵਾਉਣ ਦੀ ਗੁਜਾਰਿਸ਼ ਵੀ ਕੀਤੀ ਸੀ ਪਰ ਕੁਝ ਨਹੀਂ ਹੋ ਸਕਿਆ। ਬੱਚਿਆਂ ਨੇ 25 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਭੇਜੇ। ਬੱਚਿਆਂ ਨੂੰ ਭੇਜੇ ਗਏ ਪੱਤਰ 'ਚ ਮੋਦੀ ਨੇ ਲਿਖਿਆ ਕਿ ਤੁਹਾਡੇ ਬਾਰੇ ਸੁਣ ਕੇ ਕਾਫੀ ਦੁਖ ਹੋਇਆ। ਮੈਂ ਜਾਣਦਾ ਹਾਂ ਕਿ ਦਿੱਤੀ ਗਈ ਰਾਸ਼ੀ ਅਤੇ ਬੀਮਾ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ ਪਰ ਕਈ ਹੱਦ ਤੱਕ ਘੱਟ ਜ਼ਰੂਰ ਕਰ ਸਕਦੇ ਹਨ।
ਪੋਸਟਰ ਵਿਵਾਦ: ਕੁਮਾਰ ਵਿਸ਼ਵਾਸ ਨੇ ਦਿੱਤਾ ਇਹ ਜਵਾਬ
NEXT STORY