ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੀ ਜੀਡੀਪੀ ਵਿਚ ਵਾਧਾ ਹੋਇਆ ਹੈ। ਦੂਜੇ ਪਾਸੇ ਮਾਲੀਆ ਘਾਟਾ, ਵਿੱਤੀ ਘਾਟਾ ਅਤੇ ਕਰਜ਼ਾ-ਜੀਐੱਸਡੀਪੀ ਅਨੁਪਾਤ ਵਿਚ ਗਿਰਾਵਟ ਆਈ ਹੈ। ਇਸ ਗੱਲ ਦਾ ਜ਼ਿਕਰ ਵਿੱਤੀ ਸਾਲ 2023-24 ਜੀ ਆਰਥਿਕ ਸਮੀਖਿਆ ਵਿਚ ਕੀਤਾ ਗਿਆ ਹੈ। ਜੀਐੱਸਡੀਪੀ (ਕੁੱਲ ਰਾਜ ਘਰੇਲੂ ਉਤਪਾਦ) ਦੇ ਫ਼ੀਸਦੀ ਕੂਪ ਵਿਚ ਮਾਲੀਆ ਘਾਟਾ 2010-11 ਵਿਚ 3.75 ਫ਼ੀਸਦੀ ਘੱਟ ਹੋ ਕੇ 2022-23 ਵਿਚ 1.76 ਫ਼ੀਸਦੀ ਹੋ ਗਿਆ।
ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼
ਵੀਰਵਾਰ ਨੂੰ ਪੇਸ਼ ਕੀਤੀ ਗਈ ਸਮੀਖਿਆ ਦੇ ਅਨੁਸਾਰ ਪਿਛਲੇ ਕੁਝ ਸਾਲਾਂ ਦੌਰਾਨ ਪੱਛਮੀ ਬੰਗਾਲ ਸਰਕਾਰ ਨੇ ਮਹੱਤਵਪੂਰਨ ਜਨਤਕ ਵਿੱਤੀ ਪ੍ਰਬੰਧਨ ਸੁਧਾਰਾਂ ਨੂੰ ਲਾਗੂ ਕੀਤਾ ਹੈ। ਇਸ ਦੇ ਨਾਲ ਹੀ ਵਿਆਪਕ ਵਿੱਤੀ ਮਾਪਦੰਡਾਂ ਵਿਚ ਸੁਧਾਰ ਹੋਇਆ ਹੈ। ਵਿੱਤੀ ਘਾਟੇ ਦੇ ਫ਼ੀਸਦੀ ਰੂਪ ਵਿਚ ਮਾਲੀਆ ਘਾਟਾ 2010-11 ਵਿਚ 88.43 ਫ਼ੀਸਦੀ ਤੋਂ ਘੱਟ ਕੇ 2022-23 ਵਿਚ 54.63 ਫ਼ੀਸਦੀ ਹੋ ਗਿਆ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ
ਸਾਲ 2010-11 ਵਿਚ ਮੌਜੂਦਾ ਤ੍ਰਿਣਮੂਲ ਕਾਂਗਰਸ ਸੱਤਾ ਵਿੱਚ ਆਈ ਸੀ। ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਰਾਜ ਨੇ 2010-11 ਵਿੱਚ 21,128 ਕਰੋੜ ਰੁਪਏ ਦਾ ਟੈਕਸ ਮਾਲੀਆ ਇਕੱਠਾ ਕੀਤਾ ਸੀ, ਜੋ 2022-23 ਵਿੱਚ ਵੱਧ ਕੇ 83,608 ਕਰੋੜ ਰੁਪਏ ਹੋ ਗਿਆ। ਸਮੀਖਿਆ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੂੰਜੀਗਤ ਖ਼ਰਚ ਵੀ 2010-11 ਵਿੱਚ 2,633 ਕਰੋੜ ਰੁਪਏ ਤੋਂ ਵਧ ਕੇ 2022-23 ਵਿੱਚ 22,753 ਕਰੋੜ ਰੁਪਏ ਹੋ ਗਿਆ। ਸਮੀਖਿਆ ਮੁਤਾਬਕ ਸਮਾਜਿਕ ਸੇਵਾਵਾਂ 'ਤੇ ਖ਼ਰਚ 2010-11 ਦੇ 6,845 ਕਰੋੜ ਰੁਪਏ ਤੋਂ ਵਧ ਕੇ 2022-23 'ਚ 77,795 ਕਰੋੜ ਰੁਪਏ ਹੋ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਨ ਮੋਹਨ ਰੈੱਡੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਪੈਂਡਿੰਗ ਯੋਜਨਾਵਾਂ 'ਤੇ ਚਰਚਾ ਸਮੇਤ ਕੀਤੀ ਇਹ ਮੰਗ
NEXT STORY