ਪਟਨਾ - ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਹਾਲ ਹੀ ਵਿਚ ਜਨਤਾ ਨੂੰ ਕੀਤੀ ਗਈ ਇਹ ਅਪੀਲ ਕਿ ਉਹ ਇਕ ਲੜਕੀ ਗੀਤਾ, ਜਿਹੜੀ ਕਿ ਜਦੋਂ ਬੱਚੀ ਸੀ, ਗਲਤੀ ਨਾਲ ਪਾਕਿਸਤਾਨ ਚਲੀ ਗਈ ਸੀ, ਦੇ ਮਾਪਿਆਂ ਦਾ ਪਤਾ ਲਾਉਣ ਵਿਚ ਮਦਦ ਕਰੇ ਅਤੇ ਜਿਸ ਬਾਰੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ, ਮਗਰੋਂ ਬਿਹਾਰ ਵਿਚ ਇਕ ਜੋੜੇ ਨੇ ਗੀਤਾ ਨੂੰ ਆਪਣੀ ਗੁਆਂਢੀ ਦੀ ਧੀ ਹੋਣ ਦਾ ਦਾਅਵਾ ਕੀਤਾ ਹੈ। ਅਲੀਨਗਰ ਦੇ ਇਕ ਜੋੜੇ ਰਾਮ ਸਰੂਪ ਚੌਧਰੀ ਅਤੇ ਚਿੰਤਾ ਦੇਵੀ ਨੇ ਦਾਅਵਾ ਕੀਤਾ ਹੈ ਕਿ ਗੀਤਾ ਉਨ੍ਹਾਂ ਦੀ ਧੀ ਪੂਜਾ ਹੈ, ਜਿਹੜੀ ਕਿ ਰੇਲਵੇ ਸਟੇਸ਼ਨ ਤੋਂ ਉਸ ਵੇਲੇ ਗੁੰਮ ਹੋ ਗਈ ਸੀ, ਜਦੋਂ ਉਹ ਹਰਿਆਣਾ ਵਿਚ ਕਰਨਾਲ ਤੋਂ ਆਪਣੇ ਘਰ ਪਰਤ ਰਹੇ ਸਨ।
ਉਨ੍ਹਾਂ ਦੱਸਿਆ ਕਿ ਉਹ ਕਰਨਾਲ ਵਿਚ ਇਕ ਇੱਟਾਂ ਦੇ ਭੱਠੇ 'ਤੇ ਮਜ਼ਦੂਰੀ ਕਰਦੇ ਸਨ ਅਤੇ ਇਹ ਘਟਨਾ ਇਕ ਦਹਾਕੇ ਪਹਿਲਾਂ ਦੀ ਹੈ। ਰਾਮ ਸਰੂਪ ਦਾ ਕਹਿਣਾ ਹੈ ਕਿ ਜੇਕਰ ਮੈਂ ਅਤੇ ਮੇਰੀ ਪਤਨੀ ਗੀਤਾ ਦੇ ਸਾਹਮਣੇ ਆਉਂਦੇ ਹਾਂ ਤਾਂ ਉਹ ਯਕੀਨਨ ਹੀ ਸਾਨੂੰ ਪਛਾਣ ਲਵੇਗੀ। ਉਸ ਨੇ ਕਿਹਾ ਕਿ ਗੀਤਾ ਦੇ ਸਰੀਰ 'ਤੇ ਇਕ ਟੈਟੂ ਵੀ ਬਣਿਆ ਹੋਇਆ ਹੈ ਅਤੇ ਉਸ ਦੇ ਸਿਰ 'ਤੇ ਇਕ ਕੱਟ ਦਾ ਨਿਸ਼ਾਨ ਵੀ ਹੈ।
ਅਦਾਕਾਰਾ ਨਾਲ ਉਬਰ ਡਰਾਈਵਰ ਨੇ ਕੀਤੀ ਬਦਸਲੂਕੀ, ਸੋਸ਼ਲ ਮੀਡੀਆ 'ਤੇ ਬਿਆਨ ਕੀਤੀ ਹੱਡਬੀਤੀ
NEXT STORY