ਸੂਰੀ (ਭਾਸ਼ਾ) - ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਪੁਲਸ ਨੇ ਜਿਲੇਟਿਨ ਦੀਆਂ ਲਗਭਗ 20,000 ਛੜਾਂ ਜ਼ਬਤ ਕਰ ਕੇ ਇਸ ਸਬੰਧ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਵਿਚ ਸਫਲਤਾ ਹਾਸਲ ਕੀਤੀ ਹੈ। ਇਕ ਅਧਿਕਾਰਤ ਬਿਆਨ ਵਿਚ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਪਾਸੇ ਰਾਜਧਾਨੀ ਦਿੱਲੀ ਵਿਚ ਬੀਤੇ ਦਿਨੀਂ ਹੋਏ ਜ਼ੋਰਦਾਰ ਕਾਰ ਬੰਬ ਧਮਾਕੇ ਦੀ ਘਟਨਾ ਨੂੰ ਲੈ ਕੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਇੰਨੀ ਵੱਡੀ ਮਾਤਰਾ ਵਿਚ ਬੰਬ ਮਿਲਣ ਦੇ ਬਾਅਦ ਸਵਾਲ ਉੱਠ ਰਹੇ ਹਨ ਕਿ ਕੀ ਇਨ੍ਹਾਂ ਦੋਵਾਂ ਘਟਨਾਵਾਂ ਵਿਚ ਕੋਈ ਸਬੰਧ ਹੈ ਅਤੇ ਕੀ ਅੱਤਵਾਦੀ ਦਿੱਲੀ ਵਾਂਗ ਪੱਛਮੀ ਬੰਗਾਲ ਨੂੰ ‘ਹਿਲਾ ਕੇ ਰੱਖ ਦੇਣ’ ਦੀ ਸਾਜ਼ਿਸ਼ ਰਚ ਰਹੇ ਸਨ?
ਪੜ੍ਹੋ ਇਹ ਵੀ : Delhi Blast : ਦੀਵਾਲੀ ਤੇ 26 ਜਨਵਰੀ ਨੂੰ ਬੰਬ ਧਮਾਕਾ ਕਰਨ ਦੀ ਸੀ ਸਾਜ਼ਿਸ਼, ਜਾਂਚ 'ਚ ਸਨਸਨੀਖੇਜ਼ ਖੁਲਾਸਾ
ਇਸ ਸਬੰਧ ਵਿਚ ਦਰਜ ਕੀਤੇ ਬਿਆਨ ਦੇ ਅਨੁਸਾਰ ਮੰਗਲਵਾਰ ਰਾਤ ਸੁਲਤਾਨਪੁਰ-ਨਲਹਟੀ ਰੋਡ ’ਤੇ ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਗੁਆਂਢੀ ਸੂਬੇ ਝਾਰਖੰਡ ਦੇ ਪਾਕੁੜ ਤੋਂ ਆ ਰਹੀ ਇਕ ਪਿਕਅੱਪ ਵੈਨ ’ਚੋਂ ਕੁਲ 50 ਬੈਗਾਂ ਵਿਚ ਭਰੀ ਇਹ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਇਸ ਧਮਾਕਾਖੇਜ਼ ਸਮੱਗਰੀ ਨੂੰ ਗੈਰ-ਕਾਨੂੰਨੀ ਢੰਗ ਨਾਲ ਖਰੀਦਿਆ ਅਤੇ ਲਿਜਾਇਆ ਗਿਆ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਲਈ ਪਾਕੁੜ ਪੁਲਸ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਸੂਬੇ ਦੀਆਂ ਨਾਜ਼ੁਕ ਥਾਵਾਂ ’ਤੇ ਸੁਰੱਖਿਆ ਜਾਂਚ ਅਤੇ ਨਿਗਰਾਨੀ ਵਧਾ ਦਿੱਤੀ ਗਈ ਹੈ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
ਦਿੱਲੀ ਬਲਾਸਟ ਮਾਮਲੇ 'ਚ ਵੱਡਾ ਖੁਲਾਸਾ: ਧਮਾਕੇ ਵਾਲੀ ਕਾਰ 'ਚ ਮੌਜੂਦ ਸੀ ਅੱਤਵਾਦੀ ਉਮਰ, DNA ਟੈਸਟ ਤੋਂ ਪੁਸ਼ਟੀ
NEXT STORY