ਅਯੁੱਧਿਆ- 22 ਜਨਵਰੀ 2024 ਨੂੰ ਰਾਮ ਮੰਦਰ ਵਿਚ ਰਾਮ ਲੱਲਾ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਪੂਰੇ ਦੇਸ਼ ਵਿਚ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਲੰਬੀ ਉਡੀਕ ਮਗਰੋਂ ਰਾਮ ਮੰਦਰ ਦੀ ਉਸਾਰੀ ਹੋ ਰਹੀ ਹੈ। ਪ੍ਰਾਣ ਪ੍ਰਤਿਸ਼ਠਾ ਦਾ ਪਲ ਸਾਰੇ ਰਾਮ ਭਗਤਾਂ ਅਤੇ ਹਿੰਦੂਆਂ ਲਈ ਖ਼ਾਸ ਹੋਵੇਗਾ। ਉੱਥੇ ਹੀ ਪ੍ਰਾਣ ਪ੍ਰਤਿਸ਼ਠਾ ਦੇ ਦਿਨ ਭਾਰੀ ਭੀੜ ਹੋਣ ਕਾਰਨ ਉਸ ਦਿਨ ਆਮ ਲੋਕਾਂ ਨੂੰ ਆਉਣ ਲਈ ਮਨਾ ਕੀਤਾ ਗਿਆ ਹੈ ਪਰ ਰਾਮ ਦੇ ਭਗਤ ਰਾਮ ਲੱਲਾ ਦਾ ਪ੍ਰਸਾਦ ਆਪਣੇ ਘਰ ਬੈਠੇ ਹੀ ਲੈ ਸਕਦੇ ਹਨ।
ਇਹ ਵੀ ਪੜ੍ਹੋ- ਰਾਮ ਮੰਦਰ: ਅਯੁੱਧਿਆ ਪਹੁੰਚ ਰਹੀ 108 ਫੁੱਟ ਲੰਬੀ ਅਗਰਬੱਤੀ, 50 ਕਿਲੋਮੀਟਰ ਤੱਕ ਫੈਲਾਏਗੀ ਖੁਸ਼ਬੂ
ਜੋ ਵੀ ਭਗਤ ਕਿਸੇ ਕਾਰਨ ਅਯੁੱਧਿਆ ਨਹੀਂ ਜਾ ਸਕਦੇ ਹਨ ਅਤੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਪੂਜਾ ਦਾ ਪ੍ਰਸ਼ਾਦ ਖਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਘਰ ਬੈਠੇ ਹੀ ਪ੍ਰਸ਼ਾਦ ਮਿਲੇਗਾ। ਇਸ ਪਹਿਲੀ ਪੂਜਾ ਦਾ ਪ੍ਰਸਾਦ ਆਪਣੇ ਘਰ ਦੇ ਪਤੇ 'ਤੇ ਮੰਗਵਾ ਸਕਦੇ ਹੋ। ਇਸ ਲਈ ਤੁਹਾਨੂੰ ਸਿਰਫ ਆਨਲਾਈਨ ਪ੍ਰਸ਼ਾਦ ਦੀ ਬੁਕਿੰਗ ਕਰਨੀ ਹੋਵੇਗੀ। ਫਿਰ ਇਕ ਹਫ਼ਤੇ ਦੇ ਅੰਦਰ ਤੁਹਾਡੇ ਘਰ ਇਸ ਪ੍ਰਸ਼ਾਦ ਨੂੰ ਪਹੁੰਚਾ ਦਿੱਤਾ ਜਾਵੇਗਾ। ਆਓ ਜਾਣਦੇ ਹਾਂ ਇਸ ਫਰੀ ਪ੍ਰਸ਼ਾਦ ਦੀ ਬੁਕਿੰਗ ਕਰਨ ਦਾ ਪੂਰਾ ਤਰੀਕਾ।
ਇਸ ਵੈੱਬਸਾਈਟ ਤੋਂ ਕਰੋ ਬੁਕਿੰਗ
ਰਾਮ ਭਗਤਾਂ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰਸ਼ਾਦ ਘਰ 'ਚ ਖਾਣ ਨੂੰ ਮਿਲੇਗਾ। ਇਸ ਦੇ ਲਈ ਖਾਦੀ ਆਰਗੈਨਿਕ ਨਾਮ ਦੀ ਵੈੱਬਸਾਈਟ ਦੀ ਵਰਤੋਂ ਕੀਤੀ ਜਾਵੇਗੀ। ਇਹ ਸਾਈਟ ਦਾਅਵਾ ਕਰਦੀ ਹੈ ਕਿ ਰਾਮ ਮੰਦਰ ਦਾ ਪੂਜਾ ਪ੍ਰਸ਼ਾਦ ਤੁਹਾਡੇ ਘਰ ਪਹੁੰਚਾਏਗੀ। ਖਾਦੀ ਆਰਗੈਨਿਕ ਇਕ ਪ੍ਰਾਈਵੇਟ ਕੰਪਨੀ ਹੈ, ਜਿਸ ਦੇ ਕਾਮੇ ਪ੍ਰਸ਼ਾਦ ਲੈ ਕੇ ਮੰਦਰ ਜਾਣਗੇ। ਉਥੇ ਹੀ ਇਸ ਦਾ ਭੋਗ ਲਾਇਆ ਜਾਵੇਗਾ। ਉਸ ਤੋਂ ਬਾਅਦ ਉਹ ਹੀ ਭੋਗ ਸਾਰਿਆਂ ਦੇ ਘਰ ਭੇਜੇ ਜਾਣਗੇ।
ਇਹ ਵੀ ਪੜ੍ਹੋ- ਭਗਵਾਨ ਸ਼੍ਰੀਰਾਮ ਪ੍ਰਤੀ ਸ਼ਰਧਾ, 3 ਦਹਾਕਿਆਂ ਬਾਅਦ 'ਮੌਨ ਵਰਤ' ਤੋੜੇਗੀ 85 ਸਾਲਾ ਬਜ਼ੁਰਗ
ਜੇਕਰ ਵੈੱਬਸਾਈਟ ਦੀ ਪ੍ਰਮਾਣਿਕਤਾ ਦੀ ਗੱਲ ਕਰੀਏ ਤਾਂ ਖਾਦੀ ਆਰਗੈਨਿਕ DrillMaps India Private Limited ਦਾ ਹਿੱਸਾ ਹੈ। ਇਹ ਕੰਪਨੀ ਭਾਰਤ ਵਿੱਚ ਬਣੇ ਆਰਗੈਨਿਕ ਸਮਾਨ ਨੂੰ ਅਮਰੀਕਾ ਅਤੇ ਕੈਨੇਡਾ ਵਿੱਚ ਵੇਚਦੀ ਹੈ। ਇਸ ਕੰਪਨੀ ਦੇ ਸੰਸਥਾਪਕ ਆਸ਼ੀਸ਼ ਸਿੰਘ ਹਨ, ਜੋ ਫੇਸਬੁੱਕ ਦੀ ਮੂਲ ਕੰਪਨੀ ਮੈਟਾ ਦੇ ਸਾਫਟਵੇਅਰ ਡਿਵੈਲਪਰ ਵੀ ਹਨ।
ਜਾਣੋ ਬੁਕਿੰਗ ਦੀ ਪੂਰੀ ਪ੍ਰਕਿਰਿਆ
ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰਸ਼ਾਦ ਖਾਣ ਲਈ ਸ਼ਰਧਾਲੂਆਂ ਨੂੰ ਸਭ ਤੋਂ ਪਹਿਲਾਂ khadiorganic.com 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਸਭ ਤੋਂ ਉੱਪਰ ਮੁਫ਼ਤ ਪ੍ਰਸ਼ਾਦ ਲਿਖਿਆ ਵਿਖਾਈ ਦੇਵੇਗਾ। ਜਿਵੇਂ ਹੀ ਤੁਸੀਂ ਇਸ 'ਤੇ ਕਲਿੱਕ ਕਰਦੇ ਹੋ, ਤੁਹਾਡੇ ਮੋਬਾਈਲ ਨੰਬਰ ਤੋਂ ਇਲਾਵਾ ਤੁਹਾਨੂੰ ਆਪਣਾ ਪਤਾ ਭਰਨਾ ਹੋਵੇਗਾ ਜਿੱਥੇ ਤੁਸੀਂ ਪ੍ਰਸ਼ਾਦ ਮੰਗਵਾਉਣਾ ਚਾਹੁੰਦੇ ਹੋ। ਹੋਮ ਡਿਲੀਵਰੀ ਲਈ ਤੁਹਾਨੂੰ 51 ਰੁਪਏ ਦਾ ਚਾਰਜ ਦੇਣਾ ਹੋਵੇਗਾ। ਜੇਕਰ ਤੁਸੀਂ ਇਹ 51 ਰੁਪਏ ਵੀ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਆਪਣੇ ਸ਼ਹਿਰ ਦੇ ਮੁਫਤ ਵੰਡ ਕੇਂਦਰ 'ਤੇ ਕਲਿੱਕ ਕਰੋ। ਇਸ ਵਿਚ ਤੁਸੀਂ ਉਨ੍ਹਾਂ ਸਾਰੇ ਕੇਂਦਰਾਂ ਨੂੰ ਜਾਣੋਗੇ, ਜਿੱਥੇ ਪ੍ਰਸ਼ਾਦ ਮੁਫਤ 'ਚ ਵੰਡਿਆ ਜਾਵੇਗਾ ਪਰ ਤੁਹਾਨੂੰ ਉੱਥੇ ਜਾ ਕੇ ਪ੍ਰਸ਼ਾਦ ਲੈਣਾ ਪਵੇਗਾ।
ਇਹ ਵੀ ਪੜ੍ਹੋ- 2400 ਕਿਲੋ ਦਾ ਘੰਟਾ, 108 ਫੁੱਟ ਲੰਬੀ ਅਗਰਬੱਤੀ, ਰਾਮ ਲੱਲਾ ਲਈ ਦੇਸ਼-ਵਿਦੇਸ਼ ਤੋਂ ਆ ਰਹੇ ਤੋਹਫ਼ੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੱਜ 'ਤੇ ਜਾਣ ਵਾਲਿਆਂ ਲਈ ਵੱਡੀ ਖ਼ਬਰ, ਇਸ ਸਾਲ ਦੇਸ਼ ਦੇ ਇੰਨੇ ਲੋਕ ਕਰ ਸਕਣਗੇ ਯਾਤਰਾ
NEXT STORY