ਸੂਰਤ- ਗੁਜਰਾਤ ਦੇ ਸੂਰਤ ਸ਼ਹਿਰ ਤੋਂ ਇਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਲਾਲਗੇਟ ਇਲਾਕੇ 'ਚ ਗੈਸ ਗੀਜ਼ਰ ਕਾਰਨ ਨੀਂਦ 'ਚ ਹੀ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਮਰਨ ਵਾਲਿਆਂ 'ਚ 40 ਸਾਲਾ ਸੱਯਦ ਫੈਜ਼ ਯੂਸੁਫ਼ ਅਹਿਮਦ, ਉਸ ਦੀ ਪਤਨੀ ਮੁਬੀਨਾ ਸੱਯਦ (36) ਅਤੇ ਉਨ੍ਹਾਂ ਦਾ 12 ਸਾਲਾ ਪੁੱਤਰ ਨੋਮਾਨ ਸ਼ਾਮਲ ਹਨ।
ਸਾਊਦੀ ਅਰਬ ਤੋਂ ਚਾਰ ਦਿਨ ਪਹਿਲਾਂ ਹੀ ਪਰਤਿਆ ਸੀ ਪਰਿਵਾਰ
ਜਾਣਕਾਰੀ ਅਨੁਸਾਰ, ਇਹ ਪਰਿਵਾਰ ਚਾਰ ਦਿਨ ਪਹਿਲਾਂ ਹੀ ਸਾਊਦੀ ਅਰਬ ਤੋਂ ਸੂਰਤ ਵਾਪਸ ਆਇਆ ਸੀ। ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਜਦੋਂ ਇਹ ਸਭ ਆਪਣੇ ਕਮਰੇ 'ਚ ਸੌਂ ਰਹੇ ਸਨ, ਤਾਂ ਅਚਾਨਕ ਇਹ ਹਾਦਸਾ ਵਾਪਰ ਗਿਆ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸੱਯਦ ਦਾ ਭਰਾ ਉਸਮਾਨ ਸਵੇਰੇ ਘਰ ਪਹੁੰਚਿਆ ਅਤੇ ਅੰਦਰੋਂ ਦਰਵਾਜ਼ਾ ਬੰਦ ਮਿਲਿਆ।
ਮੌਤ ਦਾ ਕਾਰਨ: ਕਾਰਬਨ ਮੋਨੋਆਕਸਾਈਡ ਗੈਸ
ਪੁਲਸ ਦੀ ਸ਼ੁਰੂਆਤੀ ਜਾਂਚ ਅਤੇ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਤਿੰਨਾਂ ਦੀ ਮੌਤ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਹੋਈ ਹੈ। ਜਾਂਚ 'ਚ ਸਾਹਮਣੇ ਆਇਆ ਕਿ ਘਰ 'ਚ ਲੱਗਿਆ ਗੈਸ ਗੀਜ਼ਰ ਰਾਤ ਭਰ ਚੱਲਦਾ ਰਿਹਾ। ਕਮਰੇ 'ਚ ਵੈਂਟੀਲੇਸ਼ਨ (ਹਵਾ ਦੇ ਨਿਕਾਸ) ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਗੈਸ ਪੂਰੇ ਘਰ 'ਚ ਫੈਲ ਗਈ, ਜਿਸ ਕਾਰਨ ਨੀਂਦ 'ਚ ਹੀ ਤਿੰਨਾਂ ਦਾ ਦਮ ਘੁੱਟ ਗਿਆ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਤਿੰਨਾਂ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਰਾ ਅਤੇ ਬਲੱਡ ਸੈਂਪਲ ਐੱਫ.ਐੱਸ.ਐੱਲ. (FSL) ਭੇਜੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਠਾਣੇ 'ਚ ਚੱਲਦੀ ਬੱਸ ਨੂੰ ਲੱਗ ਗਈ ਅੱਗ ! ਡਰਾਈਵਰ-ਕੰਡਕਟਰ ਦੀ ਸੂਝਬੂਝ ਨਾਲ ਟਲਿਆ ਹਾਦਸਾ
NEXT STORY