ਇੰਦੌਰ- ਮੱਧ ਪ੍ਰਦੇਸ਼ ਪੁਲਸ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਹਥਿਆਰਬੰਦ ਫੋਰਸ (ਐੱਸ.ਏ.ਐੱਫ.) 'ਚ ਤਾਇਨਾਤ ਗਾਰਡ ਅਤੇ ਉਸ ਦੀ ਪਤਨੀ ਦੇ ਕਤਲ ਦੇ ਦੋਸ਼ 'ਚ ਜੋੜੇ ਦੀ ਨਾਬਾਲਗ ਧੀ ਅਤੇ ਉਸ ਦੇ 20 ਸਾਲਾ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਡਿਪਟੀ ਇੰਸਪੈਕਟਰ ਜਨਰਲ ਹਰਿਨਾਰਾਣਾਚਾਰੀ ਮਿਸ਼ਰਾ ਨੇ ਦੱਸਿਆ ਕਿ ਐੱਸ.ਏ.ਐੱਫ. ਗਾਰਡ ਜੋਤੀਪ੍ਰਸਾਦ ਸ਼ਰਮਾ (45) ਅਤੇ ਉਨ੍ਹਾਂ ਦੀ ਪਤਨੀ ਨੀਲਮ ਸ਼ਰਮਾ (43) ਦਾ ਵੀਰਵਾਰ ਤੜਕੇ ਉਦੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਡੂੰਘੀ ਨੀਂਦ 'ਚ ਸਨ। ਉਨ੍ਹਾਂ ਨੇ ਦੱਸਿਆ ਕਿ ਦੋਹਰੇ ਕਤਲਕਾਂਡ ਨੂੰ ਅੰਜਾਮ ਦੇਣ ਦੇ ਦੋਸ਼ 'ਚ ਇੰਦੌਰ ਤੋਂ ਕਰੀਬ 225 ਕਿਲੋਮੀਟਰ ਦੂਰ ਮੰਦਸੌਰ ਤੋਂ ਸ਼ਰਮਾ ਜੋੜੇ ਦੀ 17 ਸਾਲਾ ਧੀ ਅਤੇ ਉਸ ਦੇ ਪ੍ਰੇਮੀ ਧਨੰਜਯ ਯਾਦਵ ਉਰਫ਼ ਡੀਜੇ (20) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਵਾਰਦਾਤ ਨੂੰ ਅੰਜਾਮ ਦੇ ਕੇ ਰਾਜਸਥਾਨ 'ਚ ਪਨਾਹ ਲੈਣ ਦੀ ਫਿਰਾਕ 'ਚ ਸਨ।
ਮਿਸ਼ਰਾ ਨੇ ਦੱਸਿਆ,''ਸ਼ਰਮਾ ਜੋੜੇ ਯਾਦਵ ਨਾਲ ਆਪਣੀ ਨਾਬਾਲਗ ਧੀ ਦੇ ਪਿਛਲੇ 2 ਸਾਲਾਂ ਤੋਂ ਜਾਰੀ ਪ੍ਰੇਮ ਸੰਬੰਧਾਂ ਦੇ ਵਿਰੁੱਧ ਸਨ। ਇਸ ਕਾਰਨ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਨ੍ਹਾਂ ਨੂੰ ਰਸਤੇ ਤੋਂ ਹਟਾਉਣ ਰਚੀ।'' ਉਨ੍ਹਾਂ ਨੇ ਦੱਸਿਆ ਕਿ ਕੁੜੀ ਨੇ ਸਾਜਿਸ਼ ਦੇ ਅਧੀਨ ਵੀਰਵਾਰ ਚਾਰ ਵਜੇ ਦੇ ਨੇੜੇ-ਤੇੜੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਯਾਦਵ ਨੂੰ ਅੰਦਰ ਵਾੜਿਆ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਘਰ ਦੇ ਬਾਹਰ ਲੱਗ ਸੀਸੀਟੀਵੀ ਕੈਮਰੇ ਬੰਦ ਕਰ ਚੁਕੀ ਸੀ। ਡੀ.ਆਈ.ਜੀ. ਨੇ ਦੱਸਿਆ ਕਿ ਕੁੜੀ ਦੀ ਮਦਦ ਨਾਲ ਉਸ ਦੇ ਪ੍ਰੇਮੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਸ਼ਰਮਾ ਜੋੜੇ ਨੂੰ ਜਾਨੋਂ ਮਾਰ ਦਿੱਤਾ ਅਤੇ ਡੂੰਘੀ ਨੀਂਦ 'ਚ ਡੁੱਬੇ ਹੋਣ ਕਾਰਨ ਉਹ ਆਪਣਾ ਬਚਾਅ ਨਹੀਂ ਕਰ ਸਕੇ। ਪੁੱਛ-ਗਿੱਛ ਦੋਹਾਂ ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਨੇ ਦੋਹਕੇ ਕਤਲ ਨੂੰ ਇਸ ਲਈ ਅੰਜਾਮ ਦਿੱਤਾ, ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਜੇਕਰ ਉਹ ਸ਼ਰਮਾ ਨੂੰ ਰਸਤੇ ਤੋਂ ਹਟਾਏ ਬਿਨਾਂ ਘਰੋਂ ਦੌੜਦੇ ਹਨ ਤਾਂ ਐੱਸ.ਏ.ਐੱਫ. 'ਚ ਉਨ੍ਹਾਂ ਦੀ ਤਾਇਨਾਤੀ ਦੇ ਪ੍ਰਭਾਵ ਕਾਰਨ ਪੁਲਸ ਉਨ੍ਹਾਂ ਨੂੰ ਜਲਦ ਲੱਭ ਲਵੇਗੀ ਅਤੇ ਉਨ੍ਹਾਂ ਦਾ ਵਿਆਹ ਦਾ ਸੁਫ਼ਨਾ ਕਦੇ ਪੂਰਾ ਨਹੀਂ ਹੋ ਸਕੇਗਾ।'' ਉਨ੍ਹਾਂ ਨੇ ਕਿਹਾ,''ਨਾਬਾਲਗ ਕੁੜੀ ਅਤੇ ਉਸ ਦਾ ਪ੍ਰੇਮੀ ਚਾਹੁੰਦੇ ਸਨ ਕਿ ਉਹ ਜ਼ਿੰਦਗੀ ਭਰ ਆਜ਼ਾਦ ਪਰਿੰਦਿਆਂ ਦੀ ਤਰ੍ਹਾਂ ਰਹਿਣ ਅਤੇ ਉਨ੍ਹਾਂ ਰੋਕਣ-ਟੋਕਣ ਵਾਲਾ ਕੋਈ ਵੀ ਨਾ ਹੋਵੇ।'' ਡੀ.ਆਈ.ਜੀ. ਅਨੁਸਾਰ ਪੁਲਸ ਦੀ ਹੁਣ ਤੱਕ ਦੀ ਪੁੱਛ-ਗਿੱਛ ਦੌਰਾਨ ਨਾਬਾਲਗ ਕੁੜੀ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਪ੍ਰਧਾਨ ਮੰਤਰੀ ਮੋਦੀ ਦੀਆਂ ਗੱਲਾਂ ਤੋਂ ਸੰਤੁਸ਼ਟ ਨਹੀਂ ਦਿਖੇ ਕਿਸਾਨ, ਹੁਣ ਲਗਾਏ ਇਹ ਵੱਡੇ ਦੋਸ਼
NEXT STORY