ਮਲੋਟ (ਜੁਨੇਜਾ) : ਥਾਣਾ ਕਿੱਲਿਆਵਾਲੀ ਆਰਜ਼ੀ ਦੀ ਪੁਲਸ ਵੱਲੋਂ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੀ ਨਾਬਾਲਿਗ ਕੁੜੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਤਹਿਤ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਇਕ ਵਿਅਕਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ 21 ਜੁਲਾਈ ਨੂੰ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਸਾਰਾ ਪਰਿਵਾਰ ਘਰ ਸੀ। ਜਦੋਂ ਰੋਟੀ ਖਾ ਕੇ ਉਹ ਸੌਂ ਗਏ ਤਾਂ ਰਾਤ ਨੂੰ ਉਸ ਨੇ ਵੇਖਿਆ ਕਿ ਉਸ ਦੀ 13 ਸਾਲਾਂ ਦੀ ਕੁੜੀ ਆਪਣੇ ਮੰਜੇ ’ਤੇ ਨਹੀਂ।
ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਚੁੱਕਿਆ ਅਤੇ ਕੁੜੀਦੀ ਭਾਲ ਕੀਤੀ। ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਨੂੰ ਅਕਾਲਾ ਸਿੰਘ ਪੁੱਤਰ ਪਰਮਜੀਤ ਸਿੰਘ ਪਰਮਾ ਵਾਸੀ ਹਾਕੂਵਾਲਾ ਗੁੰਮਰਾਹ ਕਰ ਕੇ ਲੈ ਗਿਆ ਹੈ। ਇਸ ਮਾਮਲੇ ਸਬੰਧੀ ਸ਼ਿਕਾਇਤ ਮਿਲਣ ’ਤੇ ਪੁਲਸ ਨੇ ਉਕਤ ਵਿਅਕਤੀ ਥਾਣਾ ਲੰਬੀ ਵਿਖੇ ਖ਼ਿਲਾਫ਼ ਮਾਮਲਾ ਦਰਜ ਕੀਤਾ ਅਤੇ ਪੁਲਸ ਨੇ ਨਾਬਾਲਗ ਕੁੜੀ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਗੁਰਦਾਸਪੁਰ 'ਚ ਠੱਗੀ ਦਾ ਗੜ੍ਹ: ਵਿਦੇਸ਼ ਤੇ ਨੌਕਰੀ ਦੇ ਸੁਫਨੇ ਦਿਖਾ ਕੇ ਠੱਗੇ ਕਰੋੜਾਂ ਰੁੁਪਏ, ਕਈ ਮਾਮਲੇ ਦਰਜ
NEXT STORY