ਇੰਦੌਰ- ਇੰਦੌਰ 'ਚ ਬ੍ਰੇਨ ਟਿਊਮਰ ਨਾਲ ਜੂਝ ਰਹੀ ਤਿੰਨ ਸਾਲਾ ਕੁੜੀ ਨੂੰ 'ਸੰਥਾਰਾ' ਵਰਤ ਗ੍ਰਹਿਣ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲਡਨ ਬੁੱਕ ਆਫ਼ ਵਰਲਡ ਰਿਕਾਰਡ ਨੇ ਇਸ ਕੁੜੀ ਦੇ ਨਾਂ ਵਿਸ਼ਵ ਕੀਰਤੀਮਾਨ ਦਾ ਪ੍ਰਮਾਣ ਪੱਤਰ ਵੀ ਜਾਰੀ ਕੀਤਾ ਹੈ। 'ਸੰਥਾਰਾ' ਜੈਨ ਧਰਮ ਦੀ ਇਕ ਪ੍ਰਾਚੀਨ ਪ੍ਰਥਾ ਹੈ ਜਿਸ ਦੇ ਅਧੀਨ ਕੋਈ ਵਿਅਕਤੀ ਆਪਣਾ ਅੰਤਿਮ ਸਮਾਂ ਮਹਿਸੂਸ ਹੋਣ 'ਤੇ ਭੋਜਨ-ਪਾਣੀ ਅਤੇ ਸੰਸਾਰਿਕ ਵਸਤੂਆਂ ਤਿਆਗ ਦਿੰਦਾ ਹੈ। ਕੁੜੀ ਦੇ ਮਾਪੇ ਸੂਚਨਾ ਤਕਨਾਲੋਜੀ (ਆਈਟੀ) ਖੇਤਰ ਦੇ ਪੇਸ਼ੇਵਰ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਜੈਨ ਮੁਨੀ ਦੀ ਪ੍ਰੇਰਨਾ ਨਾਲ ਆਪਣੀ ਇਕਲੌਤੀ ਸੰਤਾਨ ਨੂੰ ਸੰਥਾਰਾ ਵਰਤ ਦਿਵਾਉਣ ਦਾ ਫ਼ੈਸਲਾ ਕੀਤਾ। ਇਸ ਵਰਤ ਨਾਲ ਤਿੰਨ ਸਾਲ ਦੀ ਉਮਰ 'ਚ ਪ੍ਰਾਣ ਤਿਆਗਣ ਵਾਲੀ ਕੁੜੀ ਵਿਯਾਨਾ ਜੈਨ ਦੇ ਪਿਤਾ ਪੀਯੂਸ਼ ਜੈਨ ਨੇ ਸ਼ਨੀਵਾਰ ਨੂੰ ਦੱਸਿਆ,''ਮੇਰੀ ਧੀ ਨੂੰ ਇਸ ਸਾਲ ਜਨਵਰੀ 'ਚ ਬ੍ਰੇਨ ਟਿਊਮਰ ਹੋਣ ਦਾ ਪਤਾ ਲੱਗਾ ਸੀ। ਅਸੀਂ ਉਸ ਦੀ ਸਰਜਰੀ ਕਰਵਾਈ ਸੀ। ਸਰਜਰੀ ਤੋਂ ਬਾਅਦ ਉਸ ਦੀ ਸਿਹਤ 'ਚ ਸੁਧਾਰ ਹੋਇਆ ਪਰ ਮਾਰਚ 'ਚ ਉਸ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਸ ਨੂੰ ਖਾਣ-ਪੀਣ 'ਚ ਵੀ ਪਰੇਸ਼ਾਨੀ ਹੋਣ ਲੱਗਾ ਸੀ।''
ਇਹ ਵੀ ਪੜ੍ਹੋ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ ! ਵਪਾਰ ਪੂਰੀ ਤਰ੍ਹਾਂ ਕੀਤਾ ਬੰਦ
ਉਨ੍ਹਾਂ ਦੱਸਿਆ ਕਿ 21 ਮਾਰਚ ਦੀ ਰਾਤ ਉਹ ਆਪਣੀ ਬੇਹੱਦ ਬੀਮਾਰ ਧੀ ਨੂੰ ਪਰਿਵਾਰ ਵਾਲਿਆਂ ਨਾਲ ਜੈਨ ਸੰਤ ਰਾਜੇਸ਼ ਮੁਨੀ ਮਹਾਰਾਜ ਕੋਲ ਦਰਸ਼ਨ ਲਈ ਲੈ ਗਏ ਸੀ। ਪੀਊਸ਼ ਜੈਨ ਨੇ ਦੱਸਿਆ,''ਮਹਾਰਾਜ ਜੀ ਨੇ ਮੇਰੀ ਧੀ ਦੀ ਹਾਲਤ ਦੇਖੀ। ਉਨ੍ਹਾਂ ਨੇ ਸਾਨੂੰ ਕਿਹਾ ਕਿ ਬੱਚੀ ਦਾ ਅੰਤਿਮ ਸਮੇਂ ਨੇੜੇ ਹੈ ਅਤੇ ਉਸ ਨੂੰ ਸੰਥਾਰਾ ਵਰਤ ਦਿਵਾ ਦੇਣਾ ਚਾਹੀਦਾ। ਜੈਨ ਧਰਮ 'ਚ ਇਸ ਵਰਤ ਦਾ ਕਾਫ਼ੀ ਮਹੱਤਵ ਹੈ। ਅਸੀਂ ਸੋਚ-ਵਿਚਾਰ ਤੋਂ ਬਾਅਦ ਇਸ ਲਈ ਸਹਿਮਤ ਹੋ ਗਏ।'' ਉਨ੍ਹਾਂ ਦੱਸਿਆ ਕਿ ਜੈਨ ਸੰਤ ਵਲੋਂ ਸੰਥਾਰਾ ਦੀਆਂ ਧਾਰਮਿਕ ਰਸਮਾਂ ਪੂਰੀਆਂ ਕਰਵਾਏ ਜਾਣ ਦੇ ਕੁਝ ਮਿੰਟਾਂ ਅੰਦਰ ਉਨ੍ਹਾਂ ਦੀ ਧੀ ਨੇ ਪ੍ਰਾਣ ਤਿਆਗ ਦਿੱਤੇ। ਆਈਟੀ ਪੇਸ਼ੇਵਰ ਨੇ ਇਹ ਵੀ ਦੱਸਿਆ ਕਿ ਗੋਲਡਨ ਬੁੱਕ ਆਫ਼ ਰਿਕਾਰਡ ਨੇ ਉਨ੍ਹਾਂ ਦੀ ਧੀ ਦੇ ਨਾਂ ਵਿਸ਼ਵ ਕੀਰਤੀਮਾਨ ਦਾ ਪ੍ਰਮਾਣ ਪੱਤਰ ਜਾਰੀ ਕੀਤਾ ਹੈ, ਜਿਸ 'ਚ ਉਸ ਨੂੰ 'ਜੈਨ ਰੀਤੀ ਰਿਵਾਜਾਂ ਅਨੁਸਾਰ ਸੰਥਾਰਾ ਵਰਤ ਗ੍ਰਹਿਣ ਕਰਨ ਵਾਲੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਸ਼ਖਸ' ਦੱਸਿਆ ਗਿਆ ਹੈ।
ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਕੁਦਰਤ ਨੇ ਮਾਰੀ ਡੂੰਘੀ ਮਾਰ ; ਬੱਦਲ ਫਟਣ ਮਗਰੋਂ ਖ਼ਿਸਕ ਗਈ ਜ਼ਮੀਨ
ਵਿਯਾਨਾ ਦੀ ਮਾਂ ਵਰਸ਼ਾ ਜੈਨ ਨੇ ਕਿਹਾ,''ਮੈਂ ਸ਼ਬਦਾਂ 'ਚ ਨਹੀਂ ਦੱਸ ਸਕਦੀ ਕਿ ਮੇਰੀ ਧੀ ਨੂੰ ਸੰਥਾਰਾ ਵਰਤ ਗ੍ਰਹਿਣ ਕਰਵਾਉਣ ਦਾ ਫ਼ੈਸਲਾ ਸਾਡੇ ਪਰਿਵਾਰ ਲਈ ਕਿੰਨਾ ਮੁਸ਼ਕਲ ਸੀ। ਮੇਰੀ ਧੀ ਬ੍ਰੇਨ ਟਿਊਮਰ ਕਾਰਨ ਕਾਫ਼ੀ ਤਕਲੀਫ਼ ਝੱਲ ਰਹੀ ਸੀ। ਉਸ ਨੂੰ ਇਸ ਹਾਲਤ 'ਚ ਦੇਖਣਾ ਮੇਰੇ ਲਈ ਜ਼ਿਆਦਾ ਦੁਖਦਾਈ ਸੀ।'' ਆਪਣੀ ਮਰਹੂਮ ਧੀ ਦੀ ਯਾਦ 'ਚ ਭਾਵੁਕ ਨੇ ਕਿਹਾ,''ਮੈਂ ਚਾਹੁੰਦੀ ਹਾਂ ਕਿ ਮੇਰੀ ਧੀ ਉਸ ਦੇ ਅਗਲੇ ਜਨਮ 'ਚ ਹਮੇਸ਼ਾ ਖੁਸ਼ ਰਹੇ।'' ਜੈਨ ਭਾਈਚਾਰੇ ਦੀ ਧਾਰਮਿਕ ਸ਼ਬਦਾਵਲੀ 'ਚ ਸੰਥਾਰਾ ਨੂੰ 'ਸਲੇਖਨਾ' ਅਤੇ 'ਸਮਾਧੀ ਮਰਨ' ਵੀ ਕਿਹਾ ਜਾਂਦਾ ਹੈ। ਕਾਨੂੰਨੀ ਅਤੇ ਧਾਰਮਿਕ ਹਲਕਿਆਂ 'ਚ ਸੰਥਾਰਾ ਨੂੰ ਲੈ ਕੇ ਸਾਲ 2015 'ਚ ਬਹਿਸ ਤੇਜ਼ ਹੋ ਗਈ ਸੀ, ਜਦੋਂ ਰਾਜਸਥਾਨ ਹਾਈ ਕੋਰਟ ਨੇ ਇਸ ਪ੍ਰਥਾ ਨੂੰ ਭਾਰਤੀ ਦੰਡਾਵਲੀ ਦੀ ਧਾਰਾ 306 (ਖ਼ੁਦਕੁਸ਼ੀ ਲਈ ਉਕਸਾਉਣਾ ਅਤੇ 309 (ਖ਼ੁਦਕੁਸ਼ੀ ਦੀ ਕੋਸ਼ਿਸ਼) ਦੇ ਅਧੀਨ ਸਜ਼ਾਯੋਗ ਅਪਰਾਧ ਕਰਾਰ ਦਿੱਤਾ ਸੀ। ਹਾਲਾਂਕਿ ਜੈਨ ਭਾਈਚਾਰੇ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਰਾਜਸਥਾਨ ਹਾਈ ਕੋਰਟ ਦੇ ਇਸ ਆਦੇਸ਼ ਨੂੰ ਲਾਗੂ ਕਰਨ 'ਤੇ ਰੋਕ ਲਗਾ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨਾਲ 'ਪੰਗੇ' ਮਗਰੋਂ ਨੌਕਰੀ ਛੱਡ ਰਹੇ ਫ਼ੌਜੀ ! ਪਾਕਿਸਤਾਨ ਨੇ ਹੁਣ ਪਿੰਡ ਵਾਲਿਆਂ ਨੂੰ ਫੜਾ'ਤੀਆਂ ਬੰਦੂਕਾਂ
NEXT STORY