ਨੈਸ਼ਨਲ ਡੈਸਕ- ਹਾਲਹੀ 'ਚ ਰਿਸ਼ੀਕੇਸ਼ 'ਚ ਬੰਜੀ ਜੰਪਿੰਗ ਦੌਰਾਨ ਗੁੜਗਾਓਂ ਦੇ ਇਕ ਨੌਜਵਾਨ ਨਾਲ ਵਾਪਰੇ ਦਰਦਨਾਕ ਹਾਦਸੇ ਮਗਰੋਂ ਹੁਣ ਸੋਸ਼ਲ ਮੀਡੀਆ 'ਤੇ ਇਕ ਹੋਰ ਦਿਲ ਦਹਿਲਾ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕਰੀਬ 20-22 ਸਾਲਾ ਦੀ ਇਕ ਕੁੜੀ ਬੰਜੀ ਜੰਪਿੰਗ ਲਈ ਪੂਰੀ ਤਰ੍ਹਾਂ ਤਿਆਰ ਦਿਖਾਈ ਦਿੰਦੀ ਹੈ। ਚਾਰੇ ਪਾਸੇ ਉੱਚੇ-ਉੱਚੇ ਪਹਾੜਾਂ ਦਾ ਨਜ਼ਾਰਾ ਕਿਸੇ ਦਾ ਵੀ ਦਿਲ ਦਹਿਲਾ ਸਕਦਾ ਹੈ। ਜਿਵੇਂ ਹੀ ਕੁੜੀ ਛਾਲ ਮਾਰਦੀ ਹੈ, ਕੁਝ ਅਜਿਹਾ ਹੁੰਦਾ ਹੈ, ਜਿਸਦੀ ਉਸਨੇ ਸ਼ਾਇਦ ਕਪਲਨਾ ਵੀ ਨਹੀਂ ਕੀਤੀ ਹੋਵੇਗੀ।
ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੰਪ ਕਰਨ ਦੇ ਕੁਝ ਹੀ ਸਕਿੰਟਾਂ ਬਾਅਦ ਕੁੜੀ ਨੂੰ ਹਵਾ 'ਚ ਹੀ ਦਿਲ ਦਾ ਦੌਰਾ ਪੈ ਗਿਆ। ਉਹ ਬੇਹੋਸ਼ ਹੋ ਕੇ ਰੱਸੀ ਨਾਲ ਝੂਲਦੀ ਰਹੀ। ਕੁਝ ਹੀ ਦੇਰ ਬਾਅਦ ਕੇਅਰਟੇਕਰ ਉਥੇ ਪਹੁੰਚਦੇ ਹਨ ਅਤੇ ਉਸਨੂੰ ਹੇਠਾਂ ਉਤਾਰਣ ਦੀ ਕੋਸ਼ਿਸ਼ ਕਰਦੇ ਹਨ। ਵੀਡੀਓ 'ਚ ਇਹ ਸਪਸ਼ਟ ਨਹੀਂ ਹੈ ਕਿ ਕੁੜੀ ਨੂੰ ਸੱਚੀ ਦਿਲ ਦਾ ਦੌਰਾ ਪਿਆ, ਜਾਂ ਉਹ ਘਬਰਾਹਟ ਕਾਰਨ ਬੇਹੋਸ਼ ਹੋਈ ਅਤੇ ਨਾ ਹੀ ਉਸਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ- 10ਵੀਂ ਪਾਸ ਨੇ ਘਰ 'ਚ ਹੀ ਖੋਲ੍ਹੀ ਨਕਲੀ ਨੋਟਾਂ ਦੀ ਫੈਕਟਰੀ, 2 ਲੱਖ ਦੀ ਜਾਲੀ ਕਰੰਸੀ ਸਮੇਤ ਕਾਬੂ
ਵੀਡੀਓ 'ਤੇ ਲੋਕਾਂ ਦੇ ਕੁਮੈਂਟਾਂ ਦਾ ਹੜ੍ਹ ਆ ਗਿਆ ਹੈ। ਇਕ ਯੂਜ਼ਰ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਸਕ੍ਰਿਪਟਿਡ ਹੈ ਕਿਉਂਕਿ ਕੁੜੀ ਨੇ ਛਾਲ ਮਾਰਨ ਦੌਰਾਨ ਹੱਥ 'ਚ ਫੜਿਆ ਕੈਨ ਨਹੀਂ ਛੱਡਿਆ। ਕੁਝ ਲੋਕ ਇਸਨੂੰ ਖਤਰਨਾਕ ਖੇਡ ਦੱਸਦੇ ਹੋਏ ਅਜਿਹੇ ਐਡਵੈਂਚਰ 'ਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਹਨ, ਜਦੋਂਕਿ ਕੁਝ ਦਾ ਕਹਿਣਾ ਹੈ ਕਿ ਹਿੰਮਤ ਨਹੀਂ ਹੈ ਤਾਂ ਅਜਿਹੇ ਕੰਮ ਬਿਲਕੁਲ ਨਹੀਂ ਕਰਨੇ ਚਾਹੀਦੇ।
ਇਹ ਵੀ ਪੜ੍ਹੋ- ਸ਼ਰਾਬ ਪੀ ਕੇ ਬਾਈਕ ਚਲਾਉਣ ਵਾਲੇ ਦਾ ਚਲਾਨ ਕੱਟਣ ਦੀ ਬਜਾਏ ਦਿੱਤੀ ਅਜਿਹੀ ਸਜ਼ਾ ਕਿ ਹਰ ਥਾਂ ਹੋ ਰਹੀ ਚਰਚਾ
ਸ਼ਰਾਬ ਨਾਲ ਕਿਉਂ ਪਰੋਸਦੇ ਹਨ ਮੂੰਗਫਲੀ, ਕਾਰਨ ਜਾਣ ਤੁਹਾਡੇ ਉੱਡ ਜਾਣਗੇ ਹੋਸ਼!
NEXT STORY