ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਈ ਇਲਾਕੇ 'ਚ ਇਕ ਅਨੋਖੀ ਅਤੇ ਪ੍ਰਾਚੀਨ ਪਰੰਪਰਾ ਦੇਖਣ ਨੂੰ ਮਿਲੀ। ਇੱਥੇ ਥਿੰਦੋ ਪਰਿਵਾਰ ਦੇ 2 ਸਕੇ ਭਰਾਵਾਂ ਨੇ ਇਕੋ ਕੁੜੀ ਨਾਲ ਵਿਆਹ ਕਰ ਕੇ ਬਹੁਪਤੀ ਪ੍ਰਥਾ ਨੂੰ ਮੁੜ ਜੀਵਿਤ ਕਰ ਦਿੱਤਾ ਹੈ। ਇਹ ਵਿਆਹ ਸਿਰਮੌਰ ਦੇ ਕੁਨਹਟ ਪਿੰਡ 'ਚ ਹੋਇਆ, ਜਿੱਥੇ ਪੂਰੇ ਪਿੰਡ ਦੀ ਮੌਜੂਦਗੀ 'ਚ 12 ਤੋਂ 14 ਜੁਲਾਈ ਤੱਕ ਰਵਾਇਤੀ ਰੀਤੀ-ਰਿਵਾਜਾਂ ਨਾਲ ਵਿਆਹ ਧੂਮਧਾਮ ਨਾਲ ਕੀਤਾ ਗਿਆ।
ਬਹੁਪਤੀ ਪ੍ਰਥਾ ਅਤੇ 'ਉਜਲਾ ਪੱਖ' ਕੀ ਹੈ?
ਹਾਟੀ ਭਾਈਚਾਰੇ 'ਚ ਇਸ ਪ੍ਰਥਾ ਨੂੰ "ਉਜਲਾ ਪੱਖ" ਕਿਹਾ ਜਾਂਦਾ ਹੈ। ਇਹ ਪਰੰਪਰਾ ਸਦੀਆਂ ਪੁਰਾਣੀ ਹੈ, ਜਿਸ 'ਚ ਇਕੋ ਔਰਤ 2 ਜਾਂ 2 ਤੋਂ ਵੱਧ ਭਰਾਵਾਂ ਦੀ ਪਤਨੀ ਬਣਦੀ ਹੈ। ਇਸ ਨੂੰ ਕਦੇ ਸਮਾਜਿਕ ਅਤੇ ਆਰਥਿਕ ਸਥਿਰਤਾ ਲਈ ਜ਼ਰੂਰੀ ਮੰਨਿਆ ਜਾਂਦਾ ਸੀ, ਖਾਸ ਕਰਕੇ ਜਦੋਂ ਖੇਤੀਬਾੜੀ ਜ਼ਮੀਨ ਦੀ ਵੰਡ ਨੂੰ ਰੋਕਣਾ ਜ਼ਰੂਰੀ ਸੀ। ਹਾਲਾਂਕਿ ਇਹ ਪ੍ਰਥਾ ਸਮੇਂ ਦੇ ਨਾਲ ਲਗਭਗ ਖਤਮ ਹੋ ਗਈ ਸੀ ਪਰ ਹੁਣ ਇਹ ਮੁੜ ਚਰਚਾ 'ਚ ਆ ਗਈ ਹੈ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਹੋ ਜਾਵੇਗਾ ਘੁੱਪ ਹਨੇਰਾ ! 'ਗ਼ਾਇਬ' ਹੋ ਜਾਏਗਾ ਸੂਰਜ
ਲਾੜੇ ਕੌਣ ਹਨ?
ਇਸ ਅਨੋਖੇ ਵਿਆਹ ਦੇ ਦੋਵੇਂ ਲਾੜੇ ਪੜ੍ਹੇ-ਲਿਖੇ ਹਨ। ਵੱਡਾ ਭਰਾ ਹਿਮਾਚਲ ਸਰਕਾਰ ਦੇ ਜਲ ਸ਼ਕਤੀ ਵਿਭਾਗ 'ਚ ਨੌਕਰੀ ਕਰਦਾ ਹੈ। ਛੋਟਾ ਭਰਾ ਵਿਦੇਸ਼ 'ਚ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ। ਦੋਵੇਂ ਭਰਾਵਾਂ ਨੇ ਪਰਿਵਾਰ ਅਤੇ ਸਮਾਜ ਦੀ ਸਹਿਮਤੀ ਨਾਲ ਇਕੋ ਕੁੜੀ ਨਾਲ ਵਿਆਹ ਕੀਤਾ, ਜੋ ਕਿ ਪੜ੍ਹੀ-ਲਿਖੀ ਵੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਰਿਸ਼ਤੇ 'ਚ ਕੁਝ ਵੀ ਗਲਤ ਨਹੀਂ ਹੈ, ਸਗੋਂ ਇਹ ਉਨ੍ਹਾਂ ਦੇ ਪਰਿਵਾਰ ਨੂੰ ਇਕੱਠੇ ਰੱਖੇਗਾ।
ਪਿੰਡ ਵਾਸੀਆਂ ਨੇ ਸਵਾਗਤ ਕੀਤਾ
ਵਿਆਹ ਨੂੰ ਲੈ ਕੇ ਪਿੰਡ 'ਚ ਉਤਸਵ ਦਾ ਮਾਹੌਲ ਸੀ। ਸਮਾਜ ਦੇ ਲੋਕਾਂ ਨੇ ਇਸ ਪਰੰਪਰਾ 'ਤੇ ਇਤਰਾਜ਼ ਨਹੀਂ ਕੀਤਾ, ਸਗੋਂ ਉਹ ਵਿਆਹ 'ਚ ਸ਼ਾਮਲ ਹੋਏ ਅਤੇ ਇਸ ਨੂੰ ਇਕ ਸੱਭਿਆਚਾਰਕ ਵਿਰਾਸਤ ਵਜੋਂ ਦੇਖਿਆ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਅਜਿਹੀਆਂ ਪਰੰਪਰਾਵਾਂ ਸਮੇਂ ਦੇ ਨਾਲ ਬਦਲਦੀਆਂ ਰਹਿੰਦੀਆਂ ਹਨ ਪਰ ਜੇਕਰ ਆਪਸੀ ਸਹਿਮਤੀ ਹੋਵੇ ਤਾਂ ਇਸ 'ਚ ਕੋਈ ਨੁਕਸਾਨ ਨਹੀਂ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
19, 20, 21, 22, 23, 24 ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
NEXT STORY