ਨੈਸ਼ਨਲ ਡੈਸਕ- ਬਿਹਾਰ ਦੇ ਨਾਲੰਦਾ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਸ਼ਕ 'ਚ ਅੰਨ੍ਹੇ ਇਕ ਨੌਜਵਾਨ ਨੇ ਇਕ ਕੁੜੀ ਦਾ ਰਿਸ਼ਤਾ ਤੈਅ ਹੋਣ ਦੀ ਗੱਲ ਸੁਣ ਕੇ ਉਸ ਦੇ ਘਰ ਵੜ ਕੇ ਉਸ ਨੂੰ ਤੇ ਉਸ ਦੀ ਮਾਂ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹੀ ਨਹੀਂ, ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਨੌਜਵਾਨ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਉਕਤ ਮਾਮਲਾ ਨਾਲੰਦਾ ਦੇ ਸਿਲਾਵ ਥਾਣਾ ਇਲਾਕੇ ਦਾ ਹੈ, ਜਿੱਥੇ ਪੈਂਦੇ ਚੰਡੀ ਮਊ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨੇ ਸਿਲਾਵ ਦੀ ਹੀ ਰਹਿਣ ਵਾਲੀ ਪੁਟੂਸ ਦੇਵੀ ਤੇ ਉਸ ਦੀ ਧੀ ਪੂਨਮ ਕੁਮਾਰੀ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਫਿਰ ਖ਼ੁਦ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- ਜਦੋਂ 'ਰੱਬ' ਹੀ ਬਣ ਗਿਆ ਯਮਰਾਜ..., ਜਾਨ ਬਚਾਉਣ ਵਾਲੇ ਨੇ ਹੀ ਲੈ ਲਈ 15 ਲੋਕਾਂ ਦੀ ਜਾਨ
ਜਾਣਕਾਰੀ ਅਨੁਸਾਰ ਪੂਨਮ ਕੁਮਾਰੀ ਦਾ 28 ਅਪ੍ਰੈਲ ਨੂੰ ਵਿਆਹ ਹੋਣ ਵਾਲਾ ਸੀ, ਜਿਸ ਗੱਲ ਤੋਂ ਮਨੀਸ਼ ਨਾਰਾਜ਼ ਸੀ ਕਿਉਂਕਿ ਉਹ ਖ਼ੁਦ ਉਸ ਨੂੰ ਪਿਆਰ ਕਰਦਾ ਸੀ। ਇਸੇ ਗੱਲ ਤੋਂ ਗੁੱਸੇ 'ਚ ਆ ਕੇ ਉਸ ਨੇ ਪੂਨਮ ਦੇ ਘਰ ਵੜ ਕੇ ਪਹਿਲਾਂ ਉਸ ਦੇ ਗੋਲ਼ੀ ਮਾਰੀ ਤੇ ਫ਼ਿਰ ਉਸ ਦੀ ਮਾਂ ਪੁੱਟੂਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਮਗਰੋਂ ਉਸ ਨੇ ਖ਼ੁਦ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਛਾ ਗਿਆ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਮਾਂ-ਧੀ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਡਰਾਈਵਰ ਦੀ ਕਾਹਲ਼ੀ ਨੇ ਹਾਈਵੇ 'ਤੇ ਵਿਛਾ'ਤੀਆਂ ਲਾਸ਼ਾਂ ! ਸਵਾਰੀਆਂ ਨਾਲ ਭਰੀ ਬੱਸ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਈਵੇਅ 'ਤੇ ਬਜਰੀ ਨਾਲ ਭਰਿਆ ਟਿੱਪਰ ਖੱਡ 'ਚ ਡਿੱਗਿਆ, ਡਰਾਈਵਰ ਦੀ ਮੌਤ
NEXT STORY