ਨੈਸ਼ਨਲ ਡੈਸਕ- ਗੁਜਰਾਤ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਾਟਨ ਜ਼ਿਲ੍ਹੇ 'ਚ ਇਕ ਆਟੋ ਰਿਕਸ਼ਾ ਤੇ ਬੱਸ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਸਵੇਰੇ ਕਰੀਬ 11.30 ਵਜੇ ਸਾਮੀ ਤੋਂ ਰਾਧਨਪੁਰ ਹਾਈਵੇ 'ਤੇ ਵਾਪਰਿਆ।
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਬੱਸ ਹਿੰਮਤਨਗਰ ਤੋਂ ਕੱਛ ਵੱਲ ਜਾ ਰਹੀ ਸੀ ਕਿ ਇਸ ਦੀ ਸਾਹਮਣੇ ਤੋਂ ਆ ਰਹੇ ਇਕ ਆਟੋ ਰਿਕਸ਼ਾ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਆਟੋ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਅੱਗੇ ਦੱਸਿਆ ਕਿ ਬੱਸ ਡਰਾਈਵਰ ਨੇ ਕਾਹਲੀ ਕਰਦੇ ਹੋਏ ਅੱਗੇ ਨਿਕਲਣ ਦੇ ਚੱਕਰ 'ਚ ਬੱਸ ਤੋਂ ਕੰਟਰੋਲ ਗੁਆ ਲਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਤੇ ਬੱਸ ਆਟੋ 'ਚ ਜਾ ਵੱਜੀ।
ਇਹ ਵੀ ਪੜ੍ਹੋ- ਜਦੋਂ 'ਰੱਬ' ਹੀ ਬਣ ਗਿਆ ਯਮਰਾਜ..., ਜਾਨ ਬਚਾਉਣ ਵਾਲੇ ਨੇ ਹੀ ਲੈ ਲਈ 15 ਲੋਕਾਂ ਦੀ ਜਾਨ
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਫਿਲਹਾਲ ਪੁਲਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
3 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚੀ ਭਾਰਤ ਦੇ ਖਪਤਕਾਰ ਤੇ ਰਿਟੇਲ ਸੌਦਿਆਂ ਦੀ ਗਿਣਤੀ ; ਗ੍ਰਾਂਟ ਥੌਰਨਟਨ
NEXT STORY