ਝਾਰਖੰਡ— ਮਸਾਲਾ ਕਾਰੋਬਾਰੀ ਦੀ ਲਾਸ਼ ਵੀਰਵਾਰ ਨੂੰ ਤੋਪਚਾਂਚੀ ਝੀਲ ਤੋਂ ਬਰਾਮਦ ਕੀਤੀ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਾਰੋਬਾਰੀ ਦੀ ਪ੍ਰੇਮਿਕਾ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁੱਧਵਾਰ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਮੇਰੇ ਨਾਲ ਫੋਨ 'ਤੇ ਕਰਦੇ ਹੋਏ ਝੀਲ 'ਚ ਕੁੱਦ ਗਿਆ ਹੈ। ਇਸ ਦੇ ਬਾਅਦ ਪਰਿਵਾਰਕ ਮੈਂਬਰ ਉਸ ਦੀ ਤਲਾਸ਼ ਕਰਨ ਲੱਗੇ।
ਪੁਰਾਣਾ ਬਾਜ਼ਾਰ ਵਾਸੀ ਮਸਾਲਾ ਕਾਰੋਬਾਰੀ ਅੰਕਿਤ ਕੇਜਰੀਵਾਲ ਤੋਪਚਾਂਚੀ ਤੋਂ ਲਾਪਤਾ ਹੋ ਗਿਆ ਸੀ। ਅੰਕਿਤ, ਓਮ ਕੇਜਰੀਵਾਲ ਦਾ ਪੁੱਤਰ ਸੀ। ਡਰਾਈਵਰ ਅਤੇ ਅੰਕਿਤ ਦੀ ਪ੍ਰੇਮਿਕਾ ਦੀ ਸੂਚਨਾ 'ਤੇ ਉਸ ਦੇ ਪਰਿਵਾਰਕ ਮੈਂਬਰ ਤੋਪਚਾਂਚੀ ਥਾÎਣਾ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਕਾਰ ਤੋਂ ਅੰਕਿਤ ਮਸਾਲਾ ਸਪਲਾਈ ਕਰਨ ਲਈ ਤੋਪਚਾਂਚੀ ਗਿਆ ਸੀ। ਗੋਮੋ 'ਚ ਸਪਲਾਈ ਕਰਨ ਦੇ ਬਾਅਦ ਉਹ ਤੋਪਚਾਂਚੀ ਝੀਲ ਨੇੜੇ ਪੁੱਜਾ। ਝੀਲ ਦੇ ਰਸਤੇ 'ਚ ਅੰਕਿਤ ਨੇ ਡਰਾਈਵਰ ਨੂੰ ਕਾਰ ਰੋਕਣ ਲਈ ਕਿਹਾ। ਡਰਾਈਵਰ ਨੂੰ ਥੌੜੀ ਦੇਰ ਰੁੱਕਣ ਦੀ ਗੱਲ ਕਹਿ ਕੇ ਉਹ ਝੀਲ ਵੱਲ ਚਲਾ ਗਿਆ। ਵਾਪਸ ਨਹੀਂ ਆਉਣ 'ਤੇ ਡਰਾਈਵਰ ਕਾਰ ਲੈ ਕੇ ਪੁਰਾਣਾ ਬਾਜ਼ਾਰ ਪੁੱਜਾ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਅੰਕਿਤ ਦੇ ਮੋਬਾਇਲ 'ਤੇ ਫੋਨ ਕੀਤਾ ਤਾਂ ਉਹ ਬੰਦ ਮਿਲਿਆ। ਪਰਿਵਾਰਕ ਮੈਂਬਰ ਕਾਰ ਤੋਂ ਤੋਪਚਾਂਚੀ ਪੁੱਜੇ ਅਤੇ ਬਹੁਤ ਖੋਜ ਕੀਤੀ ਪਰ ਉਸ ਦਾ ਪਤਾ ਨਹੀਂ ਚੱਲ ਸਕਿਆ ਹੈ। ਬਾਅਦ 'ਚ ਇਸ ਦੀ ਸੂਚਨਾ ਤੋਪਚਾਂਚੀ ਥਾਣਾ ਨੂੰ ਦਿੱਤੀ। ਬੁੱਧਵਾਰ ਦੇਰ ਰਾਤ ਤੱਕ ਉਸ ਦਾ ਪਤਾ ਨਹੀਂ ਚੱਲ ਸਕਿਆ ਹੈ। ਪਰਿਵਾਰਕ ਮੈਂਬਰਾਂ ਨੇ ਗੋਤਾਖੋਰਾਂ ਦੀ ਵਿਵਸਥਾ ਕੀਤੀ। ਇਸ ਦੇ ਬਾਅਦ ਵੀਰਵਾਰ ਨੂੰ ਅੰਕਿਤ ਦੀ ਲਾਸ਼ ਬਰਾਮਦ ਕੀਤੀ ਗਈ।
ਅੰਕਿਤ ਦੀ ਪ੍ਰੇਮਿਕਾ ਨੇ ਉਸ ਦੇ ਪਰਿਵਾਰਕ ਮੈਬਰਾਂ ਨੂੰ ਦੱਸਿਆ ਕਿ ਬੁੱਧਵਾਰ ਨੂੰ ਉਹ ਮੇਰੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਦੋਹਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤਾਂ ਅੰਕਿਤ ਝੀਲ ਦੇ ਉਪਰ ਬਣੇ ਪੁੱਲ 'ਤੇ ਪੁੱਜ ਗਿਆ। ਜਿੱਥੇ ਉਸ ਨੇ ਪ੍ਰੇਮਿਕਾ ਨੂੰ ਫੋਨ 'ਤੇ ਕਿਹਾ ਕਿ ਉਹ ਆਤਮ-ਹੱਤਿਆ ਕਰਨ ਜਾ ਰਿਹਾ ਹੈ। ਅੰਕਿਤ ਫੋਨ 'ਤੇ ਗੱਲ ਕਰਦੇ-ਕਰਦੇ ਝੀਲ 'ਚ ਕੁੱਦ ਗਿਆ। ਅੰਕਿਤ ਨੇ ਕੰਨਾਂ 'ਚ ਏਅਰ ਫੋਨ ਲਗਾ ਰੱਖਿਆ ਸੀ। ਪ੍ਰੇਮਿਕਾ ਨੇ ਜਦੋਂ ਡਿੱਗਣ ਦੀ ਆਵਾਜ਼ ਸੁਣੀ ਤਾਂ ਫੋਨ ਕੱਟ ਕੇ ਉਸ ਦੇ ਪਰਿਵਾਰਕ ਮੈਬਰਾਂ ਨੂੰ ਸੂਚਨਾ ਦਿੱਤੀ। ਉਦੋਂ ਜਾ ਕੇ ਪਰਿਵਾਰਕ ਮੈਂਬਰਾਂ ਨੇ ਤੋਪਚਾਂਚੀ ਪੁਲਸ ਨਾਲ ਅੰਕਿਤ ਨੂੰ ਲੱਭਣਾ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
ਰਾਮ ਰਹੀਮ ਦੀ ਸੁਰੱਖਿਆ 'ਚ ਤਾਇਨਾਤ ਹਰਿਆਣਾ ਪੁਲਸ ਦੇ 5 ਕਮਾਂਡੋ ਬਰਖ਼ਾਸਤ
NEXT STORY