ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਅਤੇ ਕੁੜੀ ਦਾ ਅਫੇਅਰ ਚੱਲ ਰਿਹਾ ਸੀ। ਦੋਹਾਂ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ, ਜਿਸ ਕਾਰਨ ਪ੍ਰੇਮੀ ਦਾ ਵਿਆਹ ਕਿਤੇ ਹੋਰ ਹੋ ਗਿਆ। ਜਿਸ ਤੋਂ ਬਾਅਦ ਨਾਰਾਜ਼ ਹੋ ਕੇ ਪ੍ਰੇਮਿਕਾ ਨੇ ਪ੍ਰੇਮੀ ਦੇ ਬੈੱਡਰੂਮ 'ਚ ਦਾਖ਼ਲ ਹੋ ਕੇ ਨਵੀਂ ਵਿਆਹੀ ਲਾੜੀ ਦਾ ਗਲ਼ਾ ਵੱਢ ਦਿੱਤਾ। ਇਸ ਤੋਂ ਬਾਅਦ ਪ੍ਰੇਮਿਕਾ ਨੇ ਚੀਕਦੇ ਹੋਏ ਕਿਹਾ ਕਿ ਜੋ ਮੇਰਾ ਨਹੀਂ, ਉਹ ਕਿਸੇ ਦਾ ਵੀ ਨਹੀਂ। ਜਾਣਕਾਰੀ ਅਨੁਸਾਰ ਪੂਰਾ ਮਾਮਲਾ ਵਾਰਾਣਸੀ ਦੇ ਚੋਲਾਪੁਰ ਇਲਾਕੇ ਦਾ ਹੈ। ਗੜਸਰਾ ਪਿੰਡ ਦੇ ਬੱਬਲੂ ਅੰਸਾਰੀ ਦਾ ਪਿੰਡ ਦੀ ਇਕ ਕੁੜੀ ਨਾਲ ਕਈ ਸਾਲਾਂ ਤੋਂ ਪ੍ਰੇਮ ਸੰਬੰਧ ਸੀ। ਇਸ ਨੂੰ ਲੈ ਕੇ ਦੋਹਾਂ ਦੇ ਪਰਿਵਾਰ ਵਾਲੇ ਨਾਰਾਜ਼ ਸਨ। ਦੋਹਾਂ ਨੂੰ ਦੂਰ ਰੱਖਣ ਲਈ ਕੁਝ ਮਹੀਨੇ ਪਹਿਲਾਂ ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਲੈ ਕੇ ਰਿਸ਼ਤੇਦਾਰ ਦੇ ਘਰ ਚਲੇ ਗਏ। ਇਸ ਵਿਚ 2 ਮਹੀਨੇ ਪਹਿਲੇ ਬੱਬਲੂ ਅੰਸਾਰੀ ਦੇ ਘਰ ਵਾਲਿਆਂ ਨੇ ਉਸ ਦਾ ਵਿਆਹ ਆਜਮਗੜ੍ਹ ਦੇ ਮਹੁਲੀ (ਮਹੇਂਦਨਗਰ) ਦੀ ਰੋਸ਼ਨ ਜਹਾਂ ਨਾਲ ਕਰਵਾ ਦਿੱਤਾ। ਪ੍ਰੇਮੀ ਦੇ ਵਿਆਹ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਲੈ ਕੇ ਵਾਪਸ ਪਿੰਡ ਆ ਗਏ।
ਬੱਬਲੂ ਅੰਸਾਰੀ ਦੀ ਪਤਨੀ ਸੋਮਵਾਰ ਨੂੰ ਹੀ ਸਹੁਰੇ ਆਈ ਸੀ। ਮੰਗਲਵਾਰ ਸਵੇਰੇ ਉਹ ਮਕਾਨ ਦੀ ਦੂਜੀ ਮੰਜ਼ਲ 'ਤੇ ਆਪਣੇ ਕਮਰੇ 'ਚ ਸੌਂ ਰਹੀ ਸੀ। ਉਦੋਂ ਬੱਬਲੂ ਦੀ ਪ੍ਰੇਮਿਕਾ ਉਸਤਰਾ ਲੈ ਕੇ ਕਮਰੇ 'ਚ ਪਹੁੰਚ ਗਈ ਅਤੇ ਸੌਂਦੇ ਸਮੇਂ ਰੋਸ਼ਨ ਜਹਾਂ ਦੇ ਗਲ਼ੇ 'ਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਪ੍ਰੇਮਿਕਾ ਪ੍ਰਿਯਾ ਨੇ ਚੀਕਦੇ ਹੋਏ ਕਿਹਾ ਕਿ ਜੋ ਮੇਰਾ ਨਹੀਂ, ਉਹ ਕਿਸੇ ਦਾ ਵੀ ਨਹੀਂ, ਜੋ ਸਾਡੇ ਵਿਚ ਆਏਗਾ, ਉਸ ਦਾ ਇਹੀ ਹਾਲ ਹੋਵੇਗਾ। ਉਸ ਦੇ ਰੌਲਾ ਪਾਉਣ 'ਤੇ ਪਰਿਵਾਰ ਦੇ ਲੋਕ ਪਹੁੰਚੇ ਅਤੇ ਕੁੜੀ ਨੂੰ ਫੜ ਲਿਆ ਅਤੇ ਜ਼ਖ਼ਮੀ ਲਾੜੀ ਨੂੰ ਹਸਪਤਾਲ ਪਹੁੰਚਿਆ। ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਮਾਮਲੇ ਦੀ ਜਾਣਕਾਰੀ ਮਿਲਣ 'ਤੇ ਪੁਲਸ ਨੇ ਪ੍ਰੇਮਿਕਾ ਅਤੇ ਪ੍ਰੇਮੀ ਦੋਹਾਂ 'ਤੇ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰੇਮਿਕਾ ਖ਼ਿਲਾਫ਼ ਜਾਨਲੇਵਾ ਹਮਲੇ ਦਾ ਮੁਕੱਦਮਾ ਦਰਜ ਹੋਇਆ ਹੈ। ਉੱਥੇ ਹੀ ਪੁਲਸ ਨੇ ਦੱਸਿਆ ਕਿ ਪ੍ਰੇਮਿਕਾ ਦੀ ਮਾਂ ਵਲੋਂ ਵੀ ਸ਼ਿਕਾਇਤ ਮਿਲੀ ਹੈ। ਇਸ 'ਚ ਦੋਸ਼ ਹੈ ਕਿ ਬੱਬਲੂ ਅੰਸਾਰੀ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਦੀ ਧੀ ਨਾਲ ਜਬਰ ਜ਼ਿਨਾਹ ਕੀਤਾ। ਬੱਬਲੂ ਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਸਾਲਾਂ ਤੱਕ ਜਬਰ ਜ਼ਿਨਾਹ ਕਰਨ ਦੇ ਮਾਮਲੇ 'ਚ ਜੇਲ੍ਹ ਜਾਣਾ ਹੋਵੇਗਾ। ਦੋਸ਼ੀ ਪ੍ਰੇਮਿਕਾ ਨੇ ਦੱਸਿਆ ਕਿ ਬੱਬਲੂ ਅਤੇ ਉਸ ਦਾ 3 ਸਾਲ ਤੋਂ ਵੱਧ ਦਾ ਅਫੇਅਰ ਸੀ। ਅਚਾਨਕ ਉਸ ਨੇ ਰੋਸ਼ਨ ਨਾਲ ਵਿਆਹ ਕਰ ਲਿਆ। ਸਾਲਾਂ ਤੱਕ ਉਹ ਉਸ ਦੇ ਸਰੀਰ ਨਾਲ ਖੇਡਦਾ ਰਿਹਾ। ਮੈਨੂੰ ਪਤਨੀ ਦਾ ਦਰਜਾ ਚਾਹੀਦਾ ਸੀ, ਇਸ ਲਈ ਉਹ ਉਸ ਦੀ ਨਵੀਂ ਵਿਆਹੀ ਲਾੜੀ ਨੂੰ ਮਾਰਨਾ ਚਾਹੁੰਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਦਾ ਇਹ SP ਅਫ਼ਸਰ ਬਣਿਆ 'ਸਿੰਘਮ', ਵੀਡੀਓ ਦੇਖ ਹਰ ਕੋਈ ਕਰ ਰਿਹਾ ਸਿਫ਼ਤਾਂ
NEXT STORY