ਨੈਸ਼ਨਲ ਡੈਸਕ- ਪੁਣੇ ਪੁਲਸ ਨੇ ਸ਼ਨੀਵਾਰ ਰਾਤ ਇਕ ਅਪਾਰਟਮੈਂਟ ’ਚ ਆਯੋਜਿਤ ਕੀਤੀ ਗਈ ਰੇਵ ਪਾਰਟੀ ’ਤੇ ਛਾਪਾ ਮਾਰਿਆ ਤੇ ਨਸ਼ੀਲੇ ਪਦਾਰਥ, ਹੁੱਕਾ ਤੇ ਸ਼ਰਾਬ ਜ਼ਬਤ ਕੀਤੀ। ਇਸ ਸਬੰਧੀ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਏਕਨਾਥ ਖੜਸੇ ਦੀ ਬੇਟੀ ਰੋਹਿਣੀ ਦਾ ਪਤੀ ਪ੍ਰਾਂਜਲ ਖੇਵਲਕਰ ਵੀ ਸ਼ਾਮਲ ਹੈ।
ਰਾਸ਼ਟਰਵਾਦੀ ਕਾਂਗਰਸ ਪਾਰਟੀ (ਪਵਾਰ) ਦੇ ਨੇਤਾ ਏਕਨਾਥ ਖੜਸੇ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਕੀ ਪੁਲਸ ਦੀ ਕਾਰਵਾਈ ਪਿੱਛੇ ਕੋਈ ਸਿਆਸੀ ਮੰਤਵ ਹੈ ? ਰੋਹਿਣੀ ਖੜਸੇ ਐੱਨ.ਸੀ.ਪੀ. (ਪਵਾਰ) ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਹੈ।
ਇਹ ਵੀ ਪੜ੍ਹੋ- ਔਰਤਾਂ ਦੀ ਸਕੀਮ ਦਾ ਫ਼ਾਇਦਾ ਲੈ ਰਹੇ 14 ਹਜ਼ਾਰ 'ਬੰਦੇ' ! ਸੂਬਾ ਸਰਕਾਰ ਨੂੰ ਲਾ ਗਏ ਕਰੋੜਾਂ ਦਾ ਚੂਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
2 ਬੱਚਿਆਂ ਨੂੰ ਕੋਲਡ ਡਰਿੰਕ ’ਚ ਜ਼ਹਿਰ ਦੇ ਕੇ ਮਾਰਿਆ, ਫਿਰ ਪਿਓ ਨੇ ਕਰ ਲਈ ਖੁਦਕੁਸ਼ੀ
NEXT STORY