ਫਰੀਦਾਬਾਦ (ਕੈਲਾਸ਼/ਸੂਰਜਮਲ)- ਪੱਲਾ ਥਾਣੇ ਦੇ ਰੋਸ਼ਨ ਨਗਰ ’ਚ ਐਤਵਾਰ ਨੂੰ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਤਾ ਨੇ ਆਪਣੇ 2 ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਪਿਤਾ ਨੇ ਪਹਿਲਾਂ ਕੋਲਡ ਡਰਿੰਕ ’ਚ ਜ਼ਹਿਰ ਮਿਲਾ ਕੇ ਬੱਚਿਆਂ ਨੂੰ ਪਿਲਾਇਆ ਅਤੇ ਬਾਅਦ ਵਿਚ ਖੁਦ ਵੀ ਪੀ ਲਿਆ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ।
ਮ੍ਰਿਤਕ ਦੇ ਸਾਲੇ ਮੁਹੰਮਦ ਅਰਫਾਜ਼ ਨੇ ਦੱਸਿਆ ਕਿ ਮੁਹੰਮਦ ਨਿਜ਼ਾਮ ਆਪਣੇ ਬੱਚਿਆਂ ਦਿਲਸ਼ਾਦ ਅਤੇ ਸ਼ਾਇਮਾ ਨਾਲ ਰੋਸ਼ਨ ਨਗਰ ਵਿਚ ਰਹਿੰਦਾ ਸੀ। ਉਹ ਆਟੋ ਚਲਾਉਂਦਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ। ਉਹ ਆਪਣੀ ਪਤਨੀ ਖੁਸ਼ੀ ਨਾਲ ਇਸ ਮਾਮਲੇ ਨੂੰ ਲੈ ਕੇ ਝਗੜਾ ਕਰਦਾ ਸੀ। ਸੈਕਟਰ-21ਏ ਸਥਿਤ ਹਸਪਤਾਲ ਵਿਚ ਦੁਪਹਿਰ ਸਮੇਂ ਇਲਾਜ ਦੌਰਾਨ ਨਿਜ਼ਾਮ ਅਤੇ ਉਸ ਦੇ 2 ਬੱਚਿਆਂ ਦੀ ਮੌਤ ਹੋ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿ ਨੇ ਜਦੋਂ ਭਾਰਤ ਦੀ ਲਾਲ ਲਕੀਰ ਪਾਰ ਕੀਤਾ, ਤਾਂ ਉਸਦੇ ਅੱਤਵਾਦੀ ਕੈਂਪਾਂ ਨੂੰ ਲੱਗੀ ਅੱਗ : ਕਿਰੇਨ ਰਿਜਿਜੂ
NEXT STORY