ਪਟਨਾ - ਉੱਤਰਾਖੰਡ ਸਰਕਾਰ ’ਚ ਮਹਿਲਾ ਸਸ਼ਕਤੀਕਰਨ ਅਤੇ ਬਾਲ ਵਿਕਾਸ ਮੰਤਰੀ ਰੇਖਾ ਆਰਿਆ ਦੇ ਪਤੀ ਗਿਰਧਾਰੀ ਲਾਲ ਸਾਹੂ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ’ਚ ਉਹ ਕਹਿ ਰਹੇ ਹਨ ਕਿ ਬਿਹਾਰ ’ਚ ਕੁੜੀ 20-25 ਹਜ਼ਾਰ ’ਚ ਮਿਲ ਜਾਂਦੀ ਹੈ।
ਮਾਮਲਾ ਅਲਮੋੜਾ ਦੇ ਸੋਮੇਸ਼ਵਰ ਵਿਧਾਨ ਸਭਾ ਹਲਕੇ ਦਾ ਹੈ, ਜਿਸ ’ਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਦੇ ਪਤੀ ਕੁਝ ਮੁੰਡਿਆਂ ’ਤੇ ਵਿਆਹ ਨਾ ਹੋਣ ’ਤੇ ਵਿਅੰਗ ਕੱਸਦੇ ਨਜ਼ਰ ਆ ਰਹੇ ਹਨ। ਗਿਰਧਾਰੀ ਸਾਹਮਣੇ ਬੈਠੇ ਵਰਕਰ ਨੂੰ ਕਹਿੰਦੇ ਹਨ- ‘‘ਚੱਲੀਂ ਸਾਡੇ ਨਾਲ, ਅਸੀਂ ਤੇਰਾ ਵਿਆਹ ਕਰਵਾ ਦਿਆਂਗੇ।’’
ਇਸ ਪੂਰੇ ਮਾਮਲੇ ਨੂੰ ਲੈ ਕੇ ਰਾਸ਼ਟਰੀ ਜਨਤਾ ਦਲ (ਰਾਜਦ) ਨੇ ਮੰਤਰੀ ਦੇ ਪਤੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ, ਬਿਹਾਰ ਭਾਜਪਾ ਦੇ ਆਗੂ ਵੀ ਨਾਰਾਜ਼ ਹਨ। ਪਾਰਟੀ ਬੁਲਾਰੇ ਪ੍ਰਭਾਕਰ ਮਿਸ਼ਰਾ ਨੇ ਇਸ ਨੂੰ ਅਪਮਾਨਜਨਕ ਦੱਸਦਿਆਂ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਜਦ (ਯੂ) ਨੇ ਵੀ ਬਿਆਨ ਨੂੰ ਗਲਤ ਠਹਿਰਾਇਆ ਹੈ। ਇਧਰ, ਬਿਹਾਰ ਮਹਿਲਾ ਕਮਿਸ਼ਨ ਨੇ ਪੂਰੇ ਮਾਮਲੇ ’ਤੇ ਖੁਦ ਨੋਟਿਸ ਲਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅਪਸਰਾ ਨੇ ਕਿਹਾ ਕਿ ਮਾਮਲੇ ’ਤੇ ਮਹਿਲਾ ਮੰਤਰੀ ਦੇ ਪਤੀ ਨੂੰ ਨੋਟਿਸ ਭੇਜਿਆ ਜਾਵੇਗਾ ਅਤੇ ਉਨ੍ਹਾਂ ਤੋਂ ਜਵਾਬ ਮੰਗਿਆ ਜਾਵੇਗਾ। ਉੱਥੇ ਹੀ, ਵਿਵਾਦ ਵਧਣ ਤੋਂ ਬਾਅਦ ਮੰਤਰੀ ਦੇ ਪਤੀ ਨੇ ਮੁਆਫ਼ੀ ਮੰਗ ਲਈ ਹੈ।
ਅਜਿਹੀ ਸੋਚ ਬੀਮਾਰ ਮਾਨਸਿਕਤਾ ਦੀ ਉਪਜ: ਬਿਹਾਰ ਭਾਜਪਾ
ਪਾਰਟੀ ਲੀਡਰ ਦੇ ਪਤੀ ਦੇ ਬਿਆਨ ’ਤੇ ਬਿਹਾਰ ਭਾਜਪਾ ਵੀ ਅੱਗ-ਭਬੂਕਾ ਹੈ। ਭਾਜਪਾ ਦੇ ਬੁਲਾਰੇ ਪ੍ਰਭਾਕਰ ਮਿਸ਼ਰਾ ਨੇ ਕਿਹਾ ਹੈ ਕਿ ਔਰਤ ਕੋਈ ਸੌਦੇ ਦੀ ਵਸਤੂ ਨਹੀਂ ਹੈ। ਇਹ ਹਰ ਇਕ ਔਰਤ ਦਾ ਅਪਮਾਨ ਹੈ। ਗਿਰਧਾਰੀ ਲਾਲ ਦਾ ਬਿਆਨ ਘੋਰ ਇਤਰਾਜ਼ਯੋਗ ਅਤੇ ਸ਼ਰਮਨਾਕ ਹੈ, ਅਜਿਹੀ ਸੋਚ ਬੀਮਾਰ ਮਾਨਸਿਕਤਾ ਦੀ ਉਪਜ ਦਾ ਸੰਕੇਤ ਹੈ।
ਅੱਜ ਤੋਂ ਸ਼ੁਰੂ ਹੋ ਰਿਹਾ ਮਾਘ ਮੇਲਾ 2026, ਜਾਣੋ ਪਵਿੱਤਰ ਇਸ਼ਨਾਨ ਦੀਆਂ ਅਹਿਮ ਤਾਰੀਖਾਂ ਅਤੇ ਸ਼ੁਭ ਮਹੂਰਤ
NEXT STORY