ਬੈਂਗਲੁਰੂ— ਮੋਦੀ ਸਰਕਾਰ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੀ ਤਰ੍ਹਾਂ ਕਰਨਾਟਕ 'ਚ ਵੀ ਨਵੇਂ ਸਾਲ ਮੌਕੇ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਇਸ ਦੇ ਅਧੀਨ ਨਿਊ ਈਅਰ 'ਤੇ ਬੈਂਗਲੁਰੂ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਜਨਮ ਲੈਣ ਵਾਲੀ ਪਹਿਲੀ ਲੜਕੀ ਨੂੰ ਕਾਲਜ 'ਚ ਡਿਗਰੀ ਪੱਧਰ ਤੱਕ ਦੀ ਪੜ੍ਹਾਈ-ਲਿਖਾਈ ਮੁਫ਼ਤ ਦਿੱਤੀ ਜਾਵੇਗੀ। ਬੈਂਗਲੁਰੂ ਦੇ ਮੇਅਰ ਆਰ. ਸੰਪਤ ਰਾਜ ਨੇ ਕਿਹਾ ਹੈ ਕਿ ਇਕ ਜਨਵਰੀ ਨੂੰ ਸ਼ਹਿਰ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਨਾਰਮਲ ਡਿਲਵਰੀ ਨਾਲ ਪੈਦਾ ਹੋਣ ਵਾਲੀ ਪਹਿਲੀ ਲੜਕੀ ਨੂੰ ਗਰੈਜ਼ੂਏਸ਼ਨ ਤੱਕ ਦੀ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ। ਇਸ ਦੇ ਪਿੱਛੇ ਮਕਸਦ ਇਹ ਹੈ ਕਿ ਲੋਕ ਬੇਟੀਆਂ ਲੜਕੀਆਂ ਨੂੰ ਬੋਝ ਨਾ ਸਮਝਣ।
ਬੈਂਗਲੁਰੂ ਸ਼ਹਿਰ 'ਚ ਕਰੀਬ 32 ਸਿਹਤ ਕੇਂਦਰ ਨਗਰ ਬਾਡੀ ਵੱਲੋਂ ਸੰਚਾਲਤ ਕੀਤੇ ਜਾਂਦੇ ਹਨ। ਇਨ੍ਹਾਂ 'ਚੋਂ 26 'ਚੋਂ ਮੈਟਰਨੀਟੀ ਵਾਰਡ ਹਨ। ਹਸਪਤਾਲਾਂ ਦੇ ਸਿਹਤ ਅਧਿਕਾਰੀ 31 ਦਸੰਬਰ ਦੀ ਅੱਧੀ ਰਾਤ ਤੋਂ ਬਾਅਦ ਅਤੇ ਇਕ ਜਨਵਰੀ ਦੇ ਸ਼ੁਰੂਆਤੀ ਘੰਟਿਆਂ 'ਚ ਪੈਦਾ ਹੋਣ ਵਾਲੀਆਂ ਬੱਚੀਆਂ ਦੇ ਜਨਮ ਦੇ ਸਮੇਂ ਦਾ ਰਿਕਾਰਡ ਰੱਖਾਂਗੇ। ਬ੍ਰਹਿਤ ਬੈਂਗਲੁਰੂ ਮਹਾਨਗਰ ਪਾਲਿਕੇ (ਬੀ.ਬੀ.ਐੱਮ.ਪੀ.) ਆਪਣੇ ਕਮਿਸ਼ਨਰ ਅਤੇ 2018 'ਚ ਪੈਦਾ ਹੋਣ ਵਾਲੀ ਪਹਿਲੀ ਬੱਚੀ ਦੇ ਸਾਂਝੇ ਬੈਂਕ ਖਾਤੇ 'ਚ 5 ਲੱਖ ਰੁਪਏ ਜਮ੍ਹਾ ਕਰਵਾਏਗੀ। ਇਸ 'ਤੇ ਮਿਲਣ ਵਾਲੇ ਵਿਆਜ਼ ਦੀ ਰਕਮ ਦੀ ਵਰਤੋਂ ਉਸ ਦੀ ਸਿੱਖਿਆ ਲਈ ਕੀਤੀ ਜਾਵੇਗੀ। ਮੇਅਰ ਨੇ ਕਿਹਾ,''ਆਪਰੇਸ਼ਨ ਰਾਹੀਂ ਡਿਲੀਵਰੀ ਕਦੇ ਵੀ ਕੀਤੀ ਜਾ ਸਕਦੀ ਹੈ, ਇਸ ਲਈ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਸਿਰਫ ਨਾਰਮਲ ਡਿਲੀਵਰੀ ਨਾਲ ਪੈਦਾ ਹੋਣ ਵਾਲੀ ਬੱਚੀ ਨੂੰ ਹੀ ਇਹ ਇਨਾਮ ਦੇਣ ਦਾ ਫੈਸਲਾ ਲਿਆ ਹੈ।
ਯੋਗੀ ਦੀ ਸੁਰੱਖਿਆ 'ਚ ਅਣਗਿਹਲੀ, ਨੌਜਵਾਨ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
NEXT STORY