ਨਵੀਂ ਦਿੱਲੀ- ਰੇਲ 'ਚ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਭਾਰਤੀ ਰੇਲਵੇ ਨੇ ਦੇਸ਼ ਭਰ ਦੇ 6,115 ਰੇਲਵੇ ਸਟੇਸ਼ਨਾਂ 'ਤੇ ਮੁਫ਼ਤ ਵਾਈ-ਫਾਈ ਸੇਵਾ ਸ਼ੁਰੂ ਕਰ ਦਿੱਤੀ ਹੈ। ਇਹ ਉਪਰਾਲਾ ਡਿਜੀਟਲ ਭਾਰਤ ਮੁਹਿੰਮ ਦੇ ਹਿੱਸੇ ਵਜੋਂ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਯਾਤਰੀਆਂ ਨੂੰ ਆਨਲਾਈਨ ਸੇਵਾਵਾਂ ਅਤੇ ਜਾਣਕਾਰੀ ਤੱਕ ਆਸਾਨ ਪਹੁੰਚ ਪ੍ਰਦਾਨ ਕਰਨਾ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ 8 ਅਗਸਤ ਨੂੰ ਰਾਜ ਸਭਾ ਵਿੱਚ ਇਸ ਦੀ ਪੁਸ਼ਟੀ ਕੀਤੀ ਸੀ।
ਇਹ ਸੇਵਾ ਰੇਲਟੇਲ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ, ਜੋ ਭਾਰਤੀ ਰੇਲਵੇ ਦੀ ਇੱਕ ਪਬਲਿਕ ਸੈਕਟਰ ਐਂਟਰਪ੍ਰਾਈਜ਼ ਹੈ। ਰੇਲਟੇਲ ਨੇ ਆਪਣੇ ਰੇਲਵਾਇਰ ਬ੍ਰਾਂਡ ਹੇਠ ਉੱਚ ਗੁਣਵੱਤਾ ਵਾਲੀ ਜਨਤਕ ਵਾਈ-ਫਾਈ ਸੇਵਾ ਮੁਹੱਈਆ ਕਰਵਾਈ ਹੈ। ਇਹ ਸੇਵਾ ਯਾਤਰੀਆਂ ਨੂੰ ਹਾਈ ਸਪੀਡ ਇੰਟਰਨੈੱਟ ਤੱਕ ਪਹੁੰਚ ਪ੍ਰਦਾਨ ਕਰਦੀ ਹੈ, ਜਿਸ ਨਾਲ ਉਹ ਵੀਡੀਓ ਸਟ੍ਰੀਮਿੰਗ, ਫਿਲਮਾਂ ਅਤੇ ਗੀਤਾਂ ਡਾਊਨਲੋਡ ਕਰਨ ਅਤੇ ਆਨਲਾਈਨ ਕੰਮ ਕਰਨ ਵਿੱਚ ਸਮਰੱਥ ਹੋਣਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਬੰਦ ਰਹਿਣਗੇ ਇਹ ਰੋਡ, ਜਾਰੀ ਹੋਇਆ ਰੂਟ ਪਲਾਨ, ਖੱਜਲ-ਖ਼ੁਆਰੀ ਤੋਂ ਬਚਣ ਲਈ ਪੜ੍ਹੋ ਇਹ ਖ਼ਬਰ
ਮੁਫ਼ਤ ਵਾਈ-ਫਾਈ ਦਾ ਲਾਭ ਉਠਾਉਣ ਲਈ ਯਾਤਰੀਆਂ ਨੂੰ ਆਪਣੇ ਸਮਾਰਟਫੋਨ 'ਤੇ ਵਾਈ-ਫਾਈ ਆਨ ਕਰਨ ਮਗਰੋਂ 'ਰੇਲਵਾਇਰ' ਨੈੱਟਵਰਕ ਨੂੰ ਸਿਲੈਕਟ ਕਰਨਾ ਪਵੇਗਾ। ਫਿਰ ਉਨ੍ਹਾਂ ਨੂੰ ਆਪਣਾ ਮੋਬਾਈਲ ਨੰਬਰ ਐਂਟਰ ਕਰ ਕੇ ਵਨ ਟਾਈਮ ਪਾਸਵਰਡ (OTP) ਐਂਟਰ ਕਰਨਾ ਪੈਂਦਾ ਹੈ, ਜਿਸ ਤੋਂ ਬਾਅਦ ਉਹ ਵਾਈ-ਫਾਈ ਸੇਵਾ ਦੀ ਵਰਤੋਂ ਸ਼ੁਰੂ ਕਰ ਸਕਦੇ ਹਨ।
ਭਾਰਤ ਦੇ ਕੁਝ ਪ੍ਰਮੁੱਖ ਰੇਲਵੇ ਸਟੇਸ਼ਨਾਂ ਜਿਵੇਂ ਕਿ ਨਵੀਂ ਦਿੱਲੀ, ਹਜ਼ਰਤ ਨਿਜਾਮੁੱਦਦਿਨ, ਅੰਬਾਲਾ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਮੁੰਬਈ, ਪੂਨੇ, ਭੁਵਨੇਸ਼ਵਰ, ਭੋਪਾਲ, ਚੇਨਈ, ਹੈਦਰਾਬਾਦ ਅਤੇ ਹੋਰਾਂ 'ਤੇ ਇਹ ਸੇਵਾ ਸ਼ੁਰੂ ਹੋ ਗਈ ਹੈ। ਇਸ ਨਾਲ ਯਾਤਰੀਆਂ ਨੂੰ ਸਫ਼ਰ ਦੌਰਾਨ ਆਨਲਾਈਨ ਸੇਵਾਵਾਂ ਦੀ ਸਹੂਲਤ ਮਿਲਦੀ ਹੈ, ਜਿਸ ਨਾਲ ਉਹ ਬੋਰ ਨਹੀਂ ਹੁੰਦੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੰਸਦ ਮੈਂਬਰਾਂ ਨੇ 'SIR' ਤੇ 'ਵੋਟ ਚੋਰੀ' ਵਿਰੁੱਧ ਚਿੱਟੀ ਟੀ-ਸ਼ਰਟ ਪਾ ਕੇ ਕੀਤਾ ਵਿਰੋਧ
NEXT STORY