ਇੰੰਫਾਲ (ਭਾਸ਼ਾ)-ਮਣੀਪੁਰ ਵਿਚ ਸੁਰੱਖਿਆ ਫੋਰਸਾਂ ਨੇ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਸ ਨੇ ਕਿਹਾ ਕਿ ਕਾਂਗਲੀਪਾਕ ਕਮਿਊਨਿਸਟ ਪਾਰਟੀ (ਐੱਮ.ਐੱਫ.ਐੱਲ.) ਦੇ ਇਕ ਸਰਗਰਮ ਮੈਂਬਰ ਨੂੰ ਇੰਫਾਲ ਪੂਰਬ ਦੇ ਖੁਰਈ ਥਾਂਗਜਾਮ ਲੇਈਕਾਈ ਵਿਚ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇਕ ਮੈਂਬਰ ਨੂੰ ਚਿੰਗਰੇਲ ਤੇਜਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕੇ. ਸੀ. ਪੀ. (ਨੋਂਗਡ੍ਰੇਨਖੋਂਬਾ) ਦੇ ਇਕ ਮੈਂਬਰ ਨੂੰ ਬਿਸ਼ਣੂਪੁਰ ਜ਼ਿਲੇ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਓਧਰ, ਇੰਫਾਲ ਪੂਰਬ ਦੇ ਅੰਗਥਾ ਪਿੰਡ ਤੋਂ ਪੀ. ਆਰ. ਈ. ਪੀ. ਏ. ਕੇ. (ਪੀ.ਆਰ.ਓ.) ਦੇ ਇਕ ਸਰਗਰਮ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
CM ਰੇਖਾ ਗੁਪਤਾ 'ਤੇ ਹਮਲੇ ਦੇ ਮਾਮਲੇ 'ਚ Delhi Police ਦਾ ਵੱਡਾ ਐਕਸ਼ਨ, ਇੱਕ ਹੋਰ ਮੁਲਜ਼ਮ ਕੀਤਾ ਗ੍ਰਿਫ਼ਤਾਰ
NEXT STORY