ਇੰਦੌਰ, (ਭਾਸ਼ਾ)- ਇੱਥੋਂ ਦੇ ਇਕ ਸਰਕਾਰੀ ਸਕੂਲ ’ਚ ਸ਼ੁੱਕਰਵਾਰ ਇਕ ਕਲਾਸ ’ਚ ਜਦੋਂ ਮੋਬਾਈਲ ਫੋਨ ਦੀ ਘੰਟੀ ਵੱਜੀ ਤਾਂ ਇਹ ਪਤਾ ਕਰਨ ਲਈ ਕਿ ਫੋਨ ਕਿਸ ਦਾ ਹੈ, ਵਿਦਿਆਰਥਣਾਂ ਦੇ ਕਥਿਤ ਤੌਰ ’ਤੇ ਕੱਪੜੇ ਲੁਹਾਏ ਗਏ। ਇਸ ਤੋਂ ਨਾਰਾਜ਼ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਲਹਾਰਗੰਜ ਪੁਲਸ ਸਟੇਸ਼ਨ ’ਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਕਿਹਾ ਗਿਆ ਕਿ ਬਾੜਾ ਗਣਪਤੀ ਖੇਤਰ ਦੇ ਸਰਕਾਰੀ ਸ਼ਾਰਦਾ ਕੰਨਿਆ ਹਾਇਰ ਸੈਕੰਡਰੀ ਸਕੂਲ ਦੀ ਇਕ ਕਲਾਸ ’ਚ ਜਦੋਂ ਮੋਬਾਇਲ ਫੋਨ ਵੱਜਣ ਲੱਗਾ ਤਾਂ ਇਕ ਅਧਿਆਪਕਾ ਨੇ ਵਿਦਿਆਰਥਣਾਂ ਨੂੰ ਟਾਇਲਟ ’ਚ ਲਿਜਾ ਕੇ ਉਨ੍ਹਾਂ ਦੇ ਕਥਿਤ ਤੌਰ ’ਤੇ ਕੱਪੜੇ ਲੁਹਾਏ ਤੇ ਤਲਾਸ਼ੀ ਲਈ।
ਸ਼ਿਕਾਇਤ ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਤਲਾਸ਼ੀ ਦੌਰਾਨ ਵਿਦਿਆਰਥਣਾਂ ਨਾਲ ਕੁੱਟਮਾਰ ਕੀਤੀ ਗਈ। ਸ਼ਿਕਾਇਤ ’ਚ ਸਬੰਧਤ ਅਧਿਆਪਕਾ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਵਾਇਨਾਡ ਜ਼ਮੀਨ ਖਿਸਕਣ ਦੀ ਘਟਨਾ 'ਚ 49 ਬੱਚੇ ਜਾਂ ਤਾਂ ਲਾਪਤਾ ਜਾਂ ਮਰ ਚੁੱਕੇ ਹਨ: ਮੰਤਰੀ ਵੀ ਸਿਵਨਕੁੱਟੀ
NEXT STORY