ਬਿਲਾਸਪੁਰ (ਭਾਸ਼ਾ)- ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਵਿਚ ਕੁਝ ਵਿਦਿਆਰਥਣਾਂ ਵਲੋਂ ਬੀਅਰ ਪੀਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਅਧਿਕਾਰੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਲਾਸਪੁਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਟੀ.ਆਰ. ਸਾਹੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਮਸਤੂਰੀ ਖੇਤਰ ਦੇ ਪਿੰਡ ਭਟਚੌਰਾ 'ਚ ਸਥਿਤ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਸਾਫਟ ਡਰਿੰਕ ਨਾਲ ਬੀਅਰ ਪੀਣ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਹਾਲ ਹੀ 'ਚ ਕਾਫੀ ਵਾਇਰਲ ਹੋਈ ਸੀ। 29 ਜੁਲਾਈ ਨੂੰ ਵਾਪਰੀ ਇਸ ਕਥਿਤ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਸਾਹੂ ਨੇ ਦੱਸਿਆ ਕਿ ਜਾਂਚ ਟੀਮ ਨੇ ਸੋਮਵਾਰ ਨੂੰ ਸਬੰਧਤ ਵਿਦਿਆਰਥਣਾਂ ਅਤੇ ਅਧਿਆਪਕਾਂ ਦੇ ਬਿਆਨ ਦਰਜ ਕੀਤੇ ਹਨ। ਵਿਦਿਆਰਥਣਾਂ ਨੇ ਜਾਂਚ ਟੀਮ ਨੂੰ ਦੱਸਿਆ ਕਿ ਵੀਡੀਓ ਬਣਾਉਂਦੇ ਸਮੇਂ ਉਨ੍ਹਾਂ ਨੇ ਮਜ਼ੇ ਲਈ ਬੀਅਰ ਦੀਆਂ ਬੋਤਲਾਂ ਲਹਿਰਾਈਆਂ ਪਰ ਉਨ੍ਹਾਂ ਨੇ ਬੀਅਰ ਨਹੀਂ ਪੀਤੀ। ਅਧਿਕਾਰੀ ਨੇ ਕਿਹਾ ਕਿ ਸਕੂਲ 'ਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਇਸ ਨੂੰ ਯਕੀਨੀ ਬਣਾਉਣ ਲਈ ਪ੍ਰਿੰਸੀਪਲ ਅਤੇ ਸੰਸਥਾ ਦੇ ਮੁਖੀ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਥਿਤ ਤੌਰ 'ਤੇ ਜਸ਼ਨ ਮਨਾਉਣ ਵਾਲੀਆਂ ਕੁੜੀਆਂ ਦੇ ਮਾਪਿਆਂ ਨੂੰ ਵੀ ਨੋਟਿਸ ਭੇਜੇ ਜਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ 29 ਜੁਲਾਈ ਨੂੰ ਕੁਝ ਵਿਦਿਆਰਥਣਾਂ ਨੇ ਕਲਾਸ ਦੇ ਅੰਦਰ ਇਕ ਵਿਦਿਆਰਥਣ ਦਾ ਜਨਮ ਦਿਨ ਮਨਾਇਆ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਬੀਅਰ ਪੀਤੀ ਸੀ। ਬਾਅਦ 'ਚ ਉਨ੍ਹਾਂ 'ਚੋਂ ਇਕ ਵਿਦਿਆਰਥਣ ਨੇ ਇਸ ਦਾ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਥਾਪਨਾ ਤੋਂ ਪਹਿਲਾਂ ਸੜਕ 'ਤੇ ਡਿੱਗੀ 22 ਫੁੱਟ ਗਣੇਸ਼ ਜੀ ਦੀ ਮੂਰਤੀ, ਪਿਆ ਚੀਕ-ਚਿਹਾੜਾ, ਕਈ ਜ਼ਖ਼ਮੀ
NEXT STORY