ਪਣਜੀ— ਕੋਰੋਨਾ ਵਾਇਰਸ ਦਾ ਖੌਫ ਧਾਰਮਿਕ ਸਥਾਨਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕਈ ਪ੍ਰਸਿੱਧ ਮੰਦਰਾਂ ਨੂੰ 31 ਬੰਦ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਗੋਆ ’ਚ ਸਥਿਤ ਰੋਮਨ ਕੈਥੋਲਿਕ ਚਰਚ ’ਚ ਐਤਵਾਰ ਭਾਵ ਕੱਲ ਹੋਣ ਵਾਲੀ ਸਮੂਹਕ ਪ੍ਰਾਰਥਨਾ ਨੂੰ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਤਵਾਰ ਭਾਵ 22 ਮਾਰਚ ਨੂੰ ‘ਜਨਤਾ ਕਰਫਿਊ’ ਯਾਨੀ ਕਿ ਜਨਤਾ ਵਲੋਂ ਖੁਦ ’ਤੇ ਲਾਇਆ ਗਿਆ ਕਰਫਿਊ ਦੇ ਐਲਾਨ ਤੋਂ ਬਾਅਦ ਚਰਚ ਦੇ ਬਿਸ਼ਪ ਫਿਲਪ ਨੇਰੀ ਫੇਰਾਓ ਨੇ ਸਮੂਹਕ ਪ੍ਰਾਰਥਨਾ ਰੱਦ ਕਰਨ ਦਾ ਫੈਸਲਾ ਲਿਆ ਹੈ। ਸੂਬੇ ’ਚ ਸਥਿਤ ਟੌਪ ਕੈਥੋਲਿਕ ਧਾਰਮਿਕ ਵਿਅਕਤੀਆਂ ਯਾਨੀ ਕਿ ਪਾਦਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤਕਨਾਲੋਜੀ ਦਾ ਇਸਤੇਮਾਲ ਕਰਨ। ਇਸ ਮੁਤਾਬਕ ਯਕੀਨੀ ਕੀਤਾ ਜਾ ਸਕੇ ਕਿ ਵਾਇਰਸ ਤੋਂ ਬਚਾਅ ਲਈ ਪ੍ਰਾਰਥਨਾ ਸੇਵਾਵਾਂ ਨੂੰ ਆਨਲਾਈਨ ਪ੍ਰਸਾਰਿਤ ਕੀਤਾ ਜਾਵੇ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਭਾਵਾਂ ਕਰਨ ਤੋਂ ਬਚਿਆ ਜਾਵੇ, ਇਹ ਹੁਕਮ ਜਾਰੀ ਕੀਤੇ ਗਏ ਹਨ।
ਦੱਸ ਦੇਈਏ ਕਿ ਸਰਕਾਰ ਵਲੋਂ ਰਾਸ਼ਟਰੀ ਪੱਧਰ ’ਤੇ 22 ਮਾਰਚ ਨੂੰ ‘ਜਨਤਾ ਕਰਫਿਊ’ ਨੂੰ ਦੇਖਦੇ ਹੋਏ ਬਿਸ਼ਪ ਨੇ ਕਿਹਾ ਕਿ ਮੈਂ ਪੂਰਨ ਸਾਵਧਾਨੀ ਵਰਤ ਰਿਹਾ ਹਾਂ ਅਤੇ ਸਮੂਹ ਪ੍ਰਾਰਥਨਾ ਦੇ ਨਾਲ-ਨਾਲ ਸਭਾਵਾਂ ਤੋਂ ਬਚਿਆ ਜਾਵੇ, ਇਸ ਨੂੰ ਯਕੀਨੀ ਕਰ ਰਿਹਾ ਹਾਂ। ਉਨ੍ਹਾਂ ਆਖਿਆ ਕਿ ਐਤਵਾਰ ਨੂੰ ਸਾਡੇ ਵਲੋਂ ਕਿਸੇ ਵੀ ਥਾਂ ’ਤੇ ਪ੍ਰਾਰਥਨਾ ਨਹੀਂ ਕੀਤੀ ਜਾਵੇਗੀ। ਇਸ ਬਾਰੇ ਸ਼ਨੀਵਾਰ ਭਾਵ ਅੱਜ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਕਿ 22 ਮਾਰਚ ਐਤਵਾਰ ਨੂੰ ਪਾਦਰੀ ਬਿਨਾਂ ਸਭਾਵਾਂ ਦੇ ਪ੍ਰਾਰਥਨਾ ਕਰ ਸਕਦੇ ਹਨ। ਭਾਰਤ ਖੁਦ ’ਤੇ ਲਗਾਏ ਗਏ ਕਰਫਿਊ ਕਾਰਨ ਇਕ ਸੁਰੱਖਿਅਤ ਰਾਸ਼ਟਰ ਦੇ ਰੂਪ ਵਿਚ ਉੱਭਰ ਸਕਦਾ ਹੈ।
ਮਹਾਰਾਸ਼ਟਰ : ਵਿਦੇਸ਼ ਯਾਤਰਾ ਨਹੀਂ, ਵਿਆਹ 'ਚ ਸ਼ਾਮਲ ਹੋਣ ਕਾਰਨ ਔਰਤ ਕੋਰੋਨਾ ਪੋਜ਼ੀਟਿਵ
NEXT STORY