ਪਣਜੀ- ਗੋਆ ਦੇ ਪਣਜੀ 'ਚ ਲਾਕਡਾਊਨ ਦੌਰਾਨ ਇਕ ਔਰਤ ਨੇ ਐਂਬੂਲੈਂਸ 'ਚ ਹੀ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ 'ਚ ਜਾਰੀ ਲਾਕਡਾਊਨ ਦੌਰਾਨ ਐਂਬੂਲੈਂਸ ਸੇਵਾ ਦੇ ਕਰਮਚਾਰੀਆਂ ਦੀ ਮਦਦ ਨਾਲ ਇਕ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ।
ਰਾਣੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਔਰਤ ਨੂੰ ਮਾਪੁਸਾ ਸ਼ਹਿਰ ਦੇ ਜ਼ਿਲਾ ਹਸਪਤਾਲ ਲਿਜਾਇਆ ਜਾ ਰਿਹਾ ਸੀ। ਉਦੋਂ ਹਸਪਤਾਲ ਤੋਂ ਕਰੀਬ 30 ਕਿਲੋਮੀਟਰ ਪਹਿਲਾਂ ਉਸ ਨੂੰ ਦਰਦ ਸ਼ੁਰੂ ਹੋ ਗਈ। ਉਨਾਂ ਨੇ ਕਿਹਾ,''ਵਾਲਪੋਈ ਦੀ ਸਟਾਫ਼ ਨਰਸ ਨੀਲਿਮਾ ਸਾਵੰਤ ਨੇ ਸੀਮਾ ਪਾਰਿਤ ਅਤੇ ਈ.ਐੱਮ.ਟੀ. ਸ਼੍ਰੀਤਨ ਕੁਡਨੇਕਰ ਦੀ ਮਦਦ ਨਾਲ ਔਰਤ ਦੀ ਐਂਬੂਲੈਂਸ 'ਚ ਹੀ ਡਿਲੀਵਰੀ ਕਰਵਾਈ ਅਤੇ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ।
ਦੇਸ਼ 'ਚ ਕੋਰੋਨਾ ਦੇ 1396 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 27892 ਹੋਈ
NEXT STORY