ਨੋਇਡਾ - ਯੂ.ਪੀ. ਦੇ ਨੋਇਡਾ ਵਿੱਚ ਪੁਲਸ ਨੇ ਇੱਕ 10 ਮਹੀਨੇ ਪੁਰਾਣੀ ਚੋਰੀ ਦੀ ਘਟਨਾ ਦਾ ਹੈਰਾਨ ਕਰਣ ਵਾਲਾ ਖੁਲਾਸਾ ਕੀਤਾ ਹੈ। ਇੱਕ ਪਾਸ਼ ਸੋਸਾਇਟੀ ਦੇ ਫਲੈਟ ਤੋਂ ਚੋਰਾਂ ਨੇ ਹਜ਼ਾਰਾਂ ਜਾਂ ਲੱਖਾਂ ਨਹੀਂ ਸਗੋਂ ਕਰੋੜਾਂ ਰੁਪਏ ਦਾ ਸੋਨਾ ਅਤੇ ਜਾਇਦਾਦ ਦੇ ਦਸਤਾਵੇਜ਼ ਚੋਰੀ ਕਰ ਲਏ ਸਨ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਜਿਸ ਮਾਲ 'ਤੇ ਹੱਥ ਸਾਫ਼ ਕੀਤਾ, ਉਹ ਸਭ ਕਾਲ਼ਾ ਪੈਸਾ ਸੀ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਮਹੀਨਿਆਂ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੇ ਪੁਲਸ ਤੋਂ ਚੋਰੀ ਦੀ ਸ਼ਿਕਾਇਤ ਨਹੀਂ ਕੀਤੀ।
ਇਹ ਵੀ ਪੜ੍ਹੋ- CCTV 'ਚ ਕੈਦ ਹੋਇਆ ਲਾਈਵ ਮਰਡਰ, ਚਾਕੂ ਦੇ ਹਮਲੇ ਨਾਲ ਤੜਫਦਾ ਰਿਹਾ ਨੌਜਵਾਨ
ਹੁਣ ਨੋਇਡਾ ਪੁਲਸ ਨੇ ਇੱਤੇਫਾਕ ਨਾਲ ਜਦੋਂ ਚੋਰ ਫੜ੍ਹ ਲਏ ਅਤੇ ਕਰੋੜਾਂ ਦਾ ਮਾਲ ਬਰਾਮਦ ਕਰ ਲਿਆ। ਤੱਦ ਵੀ ਉਸ ਮਾਲ ਦੀ ਦਾਵੇਦਾਰੀ ਕਰਣ ਲਈ ਕੋਈ ਨਹੀਂ ਆ ਰਿਹਾ ਹੈ। ਨੋਇਡਾ ਪੁਲਸ ਇਸ ਮਾਮਲੇ ਦੀ ਜਾਣਕਾਰੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਆਮਦਨ ਕਰ ਵਿਭਾਗ ਦੇ ਨਾਲ ਵੀ ਸਾਂਝਾ ਕਰਣ ਵਾਲੀ ਹੈ।
ਇਹ ਮਾਮਲਾ ਸਤੰਬਰ 2020 ਦਾ ਹੈ। ਜਦੋਂ ਗ੍ਰੇਟਰ ਨੋਇਡਾ ਦੇ ਸੂਰਜਪੁਰ ਦੀ ਸਿਲਵਰ ਸਿਟੀ ਸੋਸਾਇਟੀ, ਡੈਲਟਾ-1 ਦੇ ਇੱਕ ਫਲੈਟ ਤੋਂ 10 ਚੋਰਾਂ ਨੇ ਮਿਲ ਕੇ ਚੋਰੀ ਦੀ ਸਭ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵੱਡੀ ਚੋਰੀ ਇਸ ਲਈ ਕਿਉਂਕਿ ਫਲੈਟ ਤੋਂ ਕਰੋੜਾਂ ਦਾ ਸੋਨਾ ਅਤੇ ਕਰੋੜਾਂ ਦਾ ਕੈਸ਼, ਸੋਨੇ ਦੇ ਬਿਸਕਿਟ, 2 ਪ੍ਰੋਪਰਟੀ ਦੇ ਦਸਤਾਵੇਜ਼ ਲੈ ਕੇ ਚੋਰ ਫ਼ਰਾਰ ਹੋ ਗਏ ਸਨ ਅਤੇ ਇਸ ਮਾਮਲੇ ਵਿੱਚ ਕਿਸੇ ਨੇ ਪੁਲਸ ਕੋਲ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਸੀ ਅਤੇ ਨਾ ਹੀ ਪੁਲਸ ਨੇ ਕੋਈ ਐੱਫ.ਆਈ.ਆਰ. ਦਰਜ ਕੀਤੀ ਸੀ।
ਦਰਅਸਲ, ਹੋਇਆ ਇਹ ਕਿ ਮਹੀਨਿਆਂ ਬਾਅਦ ਚੋਰਾਂ ਦੇ ਵਿੱਚ ਪੈਸਿਆਂ ਦੀ ਵੰਡ ਨੂੰ ਲੈ ਕੇ ਲੜਾਈ ਹੋ ਗਈ। ਇਸ ਗੱਲ ਦੀ ਖ਼ਬਰ ਨੋਇਡਾ ਪੁਲਸ ਨੂੰ ਲੱਗੀ ਅਤੇ ਫਿਰ ਇੱਕ ਤੋਂ ਬਾਅਦ ਇੱਕ 6 ਚੋਰਾਂ ਨੂੰ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਿਆ। ਫੜ੍ਹੇ ਗਏ ਅੱਧਾ ਦਰਜਨ ਚੋਰਾਂ ਕੋਲੋਂ ਲੱਗਭੱਗ 14 ਕਿੱਲੋ ਸੋਨਾ ਅਤੇ 57 ਲੱਖ ਰੁਪਏ ਕੈਸ਼ ਬਰਾਮਦ ਹੋਇਆ। ਕੁਲ ਮਿਲਾ ਕੇ 8 ਕਰੋੜ 25 ਲੱਖ ਦੀ ਬਰਾਮਦਗੀ ਪੁਲਸ ਦੱਸ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਝਾਰਖੰਡ: ਤਿੰਨ ਦਿਨ ਤੱਕ ਮਾਓਵਾਦੀਆਂ ਨਾਲ ਚੱਲਿਆ ਮੁਕਾਬਲਾ, ਇੱਕ ਨਕਸਲੀ ਗ੍ਰਿਫਤਾਰ
NEXT STORY