ਵੈੱਬ ਡੈਸਕ- ਜਦੋਂ ਤੁਸੀਂ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਜਾਂ ਚਾਂਦੀ ਦੀ ਕੋਈ ਚੀਜ਼ ਖਰੀਦਦੇ ਹੋ ਤਾਂ ਸੁਨਿਆਰੇ ਉਹ ਸਾਮਾਨ ਗੁਲਾਬੀ ਰੰਗ ਦੇ ਕਾਗਜ਼ 'ਚ ਲਪੇਟ ਕੇ ਦਿੰਦੇ ਹਨ। ਹਰ ਸੁਨਿਆਰੇ ਦੀ ਦੁਕਾਨ 'ਤੇ ਇਹ ਕਾਗਜ਼ ਮਿਲਦਾ ਹੈ ਅਤੇ ਸਾਲਾਂ ਤੋਂ ਸੁਨਾਰ ਇਸੇ ਤਰ੍ਹਾਂ ਦੇ ਕਾਗਜ਼ 'ਚ ਗਹਿਣੇ ਲਪੇਟ ਕੇ ਦਿੰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਗਹਿਣਿਆਂ ਨੂੰ ਗੁਲਾਬੀ ਕਾਗਜ਼ 'ਚ ਹੀ ਕਿਉਂ ਲਪੇਟਿਆ ਜਾਂਦਾ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਰਾਮਾ ਮੰਡੀ ਬਾਜ਼ਾਰ 'ਚ ਤਾੜ-ਤਾੜ ਚੱਲੀਆਂ ਗੋਲੀਆਂ
ਜਦੋਂ ਇਸ ਸੰਬੰਧੀ ਸੁਨਿਆਰੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਪੁਰਾਣੇ ਸਮੇਂ ਤੋਂ ਇਹੀ ਹੁੰਦਾ ਆ ਰਿਹਾ ਹੈ ਤਾਂ ਅੱਜ ਵੀ ਸੁਨਿਆਰ ਅਜਿਹਾ ਹੀ ਕਰਦੇ ਹਨ। ਗਹਿਣਿਆਂ ਨੂੰ ਖਰੋਚ ਤੋਂ ਬਚਾਉਣ ਲਈ ਇਸ ਕਾਗਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੁਨਾਰ ਅਨੁਸਾਰ ਗੁਲਾਬੀ ਕਾਗਜ਼ 'ਚ ਹਲਕੀ ਧਾਤੂ ਚਮਕ ਹੁੰਦੀ ਹੈ, ਜਿਸ ਨਾਲ ਗਹਿਣੇ ਹੋਰ ਜ਼ਿਆਦਾ ਚਮਕਦਾਰ ਅਤੇ ਖੂਬਸੂਰਤ ਦਿੱਸਦੇ ਹਨ। ਜੇਕਰ ਉਹ ਗਹਿਣੇ ਕਿਸੇ ਸਾਧਾਰਨ ਕਾਗਜ਼ 'ਚ ਰੱਖੇ ਜਾਣ ਤਾਂ ਉਹ ਆਕਰਸ਼ਕ ਅਤੇ ਚਮਕਦਾਰ ਨਹੀਂ ਲੱਗਦੇ। ਪੈਕਿੰਗ ਦਾ ਰੰਗ ਅਤੇ ਸਮੱਗਰੀ ਵੀ ਵਸਤੂ ਦੀ ਖੂਬਸੂਰਤੀ 'ਤੇ ਅਸਰ ਪਾਉਂਦੇ ਹਨ। ਇਸ ਲਈ ਸੁਨਿਆਰੇ ਗੁਲਾਬੀ ਕਾਗਜ਼ ਦੀ ਚੋਣ ਕਰਦੇ ਹਨ ਤਾਂ ਕਿ ਗਹਿਣਿਆਂ ਦੀ ਚਮਕ ਵਧੇ ਅਤੇ ਗਾਹਕ 'ਤੇ ਚੰਗਾ ਪ੍ਰਭਾਵ ਪਵੇ।
ਇਹ ਵੀ ਪੜ੍ਹੋ- ਪਾਵਨ ਸਰੂਪ ਮਾਮਲਾ: ਰਾਜਾ ਸਾਹਿਬ ਵਿਖੇ ਸੰਗਤ ਦੇ ਵਿਰੋਧ ਮਗਰੋਂ AAP ਸਰਕਾਰ ਦਾ 'ਯੂ-ਟਰਨ'
ਨਿਤਿਨ ਨਬੀਨ ਦਾ ਕੰਮ, ਆਰ. ਐੱਸ. ਐੱਸ. ਨਾਲ ਰੋਜ਼ਾਨਾ ਤਾਲਮੇਲ
NEXT STORY