ਪਣਜੀ (ਭਾਸ਼ਾ) - ਗੋਆ ਨੂੰ 1961 ’ਚ ਆਜ਼ਾਦੀ ਮਿਲਣ ਤੋਂ ਬਾਅਦ ਪੁਰਤਗਾਲ ਯੁੱਗ ਦੀ ਸਰਕਾਰੀ ਇਮਾਰਤ ’ਚ ਰੱਖੇ ਮਜ਼ਬੂਤ ਸੰਦੂਕ ਨੂੰ ਦੂਜੀ ਵਾਰ ਖੋਲ੍ਹੇ ਜਾਣ ’ਤੇ ਉਸ ’ਚੋਂ ਸੋਨੇ ਦੇ ਟੁਕੜਿਆਂ ਅਤੇ ਤਾਂਬੇ ਦੇ ਸਿੱਕਿਆਂ ਸਮੇਤ ਕਈ ਕੀਮਤੀ ਵਸਤੂਆਂ ਮਿਲੀਆਂ ਹਨ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ - 'ਨਹੀਂ ਦਿੰਦਾ ਘਰੇਲੂ ਖਰਚਾ'... ਬੱਸ ਸਟੈਂਡ ਦੀ ਛੱਤ ’ਤੇ ਚੜ੍ਹੀ ਨਵ-ਵਿਆਹੁਤਾ
ਸਾਵੰਤ ਨੇ ਕਿਹਾ ਕਿ ਸਾਨੂੰ 2.23 ਕਿਲੋਗ੍ਰਾਮ ਦੇ ਸੋਨੇ ਦੇ ਕੁਝ ਟੁਕੜੇ, 5,000 ਪੁਰਾਣੇ ਸਿੱਕੇ, ਵੱਖ-ਵੱਖ ਤਾਰੀਖਾਂ ਦੇ 307 ਤਾਂਬੇ ਦੇ ਸਿੱਕੇ ਮਿਲੇ ਹਨ, ਜਿਨ੍ਹਾਂ ਦਾ ਕੁੱਲ ਵਜ਼ਨ 3.15 ਕਿਲੋ ਸੀ। ਇਨ੍ਹਾਂ ਤੋਂ ਇਲਾਵਾ 814 ਸਿੱਕੇ ਜਿਨ੍ਹਾਂ ਦਾ ਭਾਰ 4.78 ਕਿਲੋ ਸੀ, ਜਿਨ੍ਹਾਂ ’ਤੇ ਅਰਬੀ ਵਿਚ ਸ਼ਿਲਾਲੇਖ ਲਿਖੇ ਸਨ, ਤਾਂਬੇ ਦੇ 786 ਸਿੱਕੇ ਜਿਨ੍ਹਾਂ ’ਤੇ ਰਾਣੀ ਵਿਕਟੋਰੀਆ ਲਿਖਿਆ ਹੋਇਆ ਸੀ, ਘਰੇਲੂ ਸਾਮਾਨ ਵਰਗੇ ਗਿਲਾਸ ਆਦਿ ਮਿਲੇ ਹਨ। ਗੋਆ ਦੀ ਆਜ਼ਾਦੀ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਇਹ ਸੰਦੂਕ ਖੋਲ੍ਹਿਆ ਗਿਆ ਸੀ। ਇਹ ਸੰਦੂਕ ਪਹਿਲੀ ਵਾਰ ਸਾਲ 1991 ਵਿਚ ਖੋਲ੍ਹਿਆ ਗਿਆ ਸੀ।
ਇਹ ਵੀ ਪੜ੍ਹੋ - CM ਮਾਨ ਦਾ ਵੱਡਾ ਫੈਸਲਾ, ਬਾਲ ਮੁਕੰਦ ਸ਼ਰਮਾ ਹੋਣਗੇ ਨਵੇਂ ਫੂਡ ਕਮਿਸ਼ਨਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰੀਮ ਕੋਰਟ ਨੇ EVM ਦੀ ਵਰਤੋਂ ਨਾਲ ਸਬੰਧਤ ਦੋ ਪਟੀਸ਼ਨਾਂ ਕੀਤੀਆਂ ਖਾਰਜ
NEXT STORY