ਭੁਵਨੇਸ਼ਵਰ (ਇੰਟ.) - ਓਡਿਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ਦੇ ਤਮਸਾ ਪਿੰਡ ਦੇ ਇਕ ਕਿਸਾਨ ਦੇਬਾ ਪਦਿਆਮੀ ਨੇ ਆਪਣੇ ਖੇਤ ਵਿਚ ਦੁਰਲੱਭ ਮਿਆਜ਼ਾਕੀ ਅੰਬ ਉਗਾਇਆ ਹੈ, ਜਿਸ ਨੂੰ ਦੇਖ ਕੇ ਸਭ ਹੈਰਾਨ ਹੋ ਗਏ ਹਨ। ਦੱਸ ਦੇਈਏ ਕਿ ਜਾਪਾਨ ਦੇ ਮਿਆਜ਼ਾਕੀ ਸੂਬੇ ਨਾਲ ਸਬੰਧਤ ਇਸ ਖ਼ਾਸ ਅੰਬ ਨੂੰ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਅੰਬਾਂ ਦੀਆਂ ਕਿਸਮਾਂ ਵਿਚ ਗਿਣਿਆ ਜਾਂਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਅੰਬ ਦੀ ਕੀਮਤ ਕਰੀਬ 3 ਲੱਖ ਰੁਪਏ ਪ੍ਰਤੀ ਕਿੱਲੋ ਤੱਕ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਚੌਥੀ ਵਾਰ ਵਧੀਆਂ ਕੀਮਤਾਂ, ਚੈਕ ਕਰੋ ਨਵੇਂ ਰੇਟ
ਚਾਰ ਸਾਲ ਦੀ ਮਿਹਨਤ ਤੋਂ ਬਾਅਦ ਮਿਲਿਆ ਫਲ
ਰਿਪੋਰਟ ਮੁਤਾਬਕ ਦੇਬਾ ਨੂੰ ਕਰੀਬ ਚਾਰ ਸਾਲ ਪਹਿਲਾਂ ਇਕ ਸਮਾਜ ਸੇਵੀ ਨੇ ਇਸ ਅੰਬ ਦਾ ਬੂਟਾ ਦਿੱਤਾ ਸੀ। ਓਡਿਸ਼ਾ ਦੇ ਜਲਵਾਯੂ ਵਿਚ ਲੰਮੇ ਸਮੇਂ ਤੱਕ ਦੇਖਭਾਲ ਅਤੇ ਮਿਹਨਤ ਤੋਂ ਬਾਅਦ ਹੁਣ ਇਸ ਰੁੱਖ ’ਤੇ ਫਲ ਆਉਣੇ ਸ਼ੁਰੂ ਹੋਏ ਹਨ। ਕਿਸਾਨ ਦਾ ਇਹ ਛੋਟਾ ਜਿਹਾ ਬਾਗ ਹੁਣ ਆਲੇ-ਦੁਆਲੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਮਹਿੰਗੇ ਅੰਬ ਦੀ ਚਰਚਾ ਫੈਲਣ ਤੋਂ ਬਾਅਦ ਕਿਸਾਨ ਦੀ ਚਿੰਤਾ ਵੀ ਵਧ ਗਈ ਹੈ। ਦੇਬਾ ਪਦਿਆਮੀ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦਿਨਾਂ ਵਿਚ ਰਾਤ ਨੂੰ ਰੁੱਖ ਕੋਲ ਹੀ ਸੌਂਦੇ ਹਨ ਤਾਂ ਜੋ ਕੋਈ ਫਲ ਚੋਰੀ ਨਾ ਕਰ ਲਵੇ। ਪਿੰਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਲੋਕ ਇਸ ਦੁਰਲੱਭ ਅੰਬ ਨੂੰ ਦੇਖਣ ਲਈ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ - 1500 ਫੁੱਟ ਗਹਿਰੀ ਖੱਡ 'ਚ ਡਿੱਗੀ SUV ਗੱਡੀ, 8 ਲੋਕਾਂ ਦੀ ਦਰਦਨਾਕ ਮੌਤ, ਰਾਏਗੜ੍ਹ 'ਚ ਮਚਿਆ ਚੀਕ-ਚਿਹਾੜਾ
ਆਖਰ ਕਿਉਂ ਖ਼ਾਸ ਹੈ ਮਿਆਜ਼ਾਕੀ ਅੰਬ
ਮਿਆਜ਼ਾਕੀ ਅੰਬ ਨੂੰ ਜਾਪਾਨ ਵਿਚ ‘ਤਾਈਯੋ ਨੋ ਤਾਮਾਗੋ’ ਭਾਵ ‘ਐੱਗ ਆਫ਼ ਦਿ ਸਨ’ ਕਿਹਾ ਜਾਂਦਾ ਹੈ। ਇਸ ਦਾ ਰੰਗ ਗੂੜ੍ਹਾ ਲਾਲ-ਜਾਮਣੀ ਹੁੰਦਾ ਹੈ ਅਤੇ ਇਹ ਬੇਹੱਦ ਮਿੱਠਾ ਤੇ ਨਰਮ ਮੰਨਿਆ ਜਾਂਦਾ ਹੈ। ਜਾਪਾਨ ਵਿਚ ਇਸ ਨੂੰ ਲਗਜ਼ਰੀ ਫਲ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ ਅਤੇ ਅਕਸਰ ਨਿਲਾਮੀ ਵਿਚ ਉੱਚੀ ਕੀਮਤ ’ਤੇ ਖਰੀਦਿਆ ਜਾਂਦਾ ਹੈ। ਹਾਲਾਂਕਿ ਦੁਰਲੱਭ ਅੰਬ ਉਗਾਉਣ ਦੇ ਬਾਵਜੂਦ ਕਿਸਾਨ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਸ ਨੂੰ ਵੇਚਣ ਦੀ ਹੈ। ਦੇਬਾ ਨੂੰ ਨਾ ਤਾਂ ਇਸ ਦੀ ਮਾਰਕੀਟਿੰਗ ਦੀ ਜਾਣਕਾਰੀ ਹੈ ਅਤੇ ਨਾ ਹੀ ਅਜਿਹੇ ਖਰੀਦਦਾਰਾਂ ਤੱਕ ਪਹੁੰਚ ਹੈ ਜੋ ਪ੍ਰੀਮੀਅਮ ਕੀਮਤ ਚੁਕਾ ਸਕਣ।
ਇਹ ਵੀ ਪੜ੍ਹੋ - 1 ਕਰੋੜ ਕੈਸ਼, ਹੀਰੇ ਦੀਆਂ 11 ਤੇ ਸੋਨੇ ਦੀਆਂ 42 ਅੰਗੂਠੀਆਂ, ਵਿਚੋਲੇ ਨੂੰ ਸਕਾਰਪੀਓ! ਦਾਜ ਦੀ ਵੀਡੀਓ ਦੇਖ ਉੱਡਣਗੇ ਹੋਸ਼
ਉਪਲੱਬਧੀ ਬਣੀ ਇਲਾਕੇ ਵਿਚ ਚਰਚਾ
ਮਾਹਰਾਂ ਦਾ ਕਹਿਣਾ ਹੈ ਕਿ ਉੱਚੀ ਕੀਮਤ ਪਾਉਣ ਲਈ ਗੁਣਵੱਤਾ, ਪੈਕੇਜਿੰਗ, ਬ੍ਰਾਂਡਿੰਗ ਅਤੇ ਐਕਸਪੋਰਟ ਮਾਪਦੰਡਾਂ ਦੀ ਪਾਲਣਾ ਜ਼ਰੂਰੀ ਹੁੰਦੀ ਹੈ। ਫਿਲਹਾਲ ਦੇਬਾ ਪਦਿਆਮੀ ਦੀ ਇਹ ਸਫ਼ਲਤਾ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇ ਸਰਕਾਰ ਜਾਂ ਖੇਤੀਬਾੜੀ ਵਿਭਾਗ ਦੀ ਮਦਦ ਮਿਲੇ ਤਾਂ ਇਹ ਦੁਰਲੱਭ ਅੰਬ ਕਿਸਾਨਾਂ ਲਈ ਨਵੀਂਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਸਕਦਾ ਹੈ।
ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਨਵੇਂ ਰੇਟ ਅੱਜ ਤੋਂ ਲਾਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
1500 ਫੁੱਟ ਗਹਿਰੀ ਖੱਡ 'ਚ ਡਿੱਗੀ SUV ਗੱਡੀ, 8 ਲੋਕਾਂ ਦੀ ਦਰਦਨਾਕ ਮੌਤ, ਰਾਏਗੜ੍ਹ 'ਚ ਮਚਿਆ ਚੀਕ-ਚਿਹਾੜਾ
NEXT STORY