ਨਵੀਂ ਦਿੱਲੀ (ਏਜੰਸੀ)- ਕਾਂਗਰਸ ਨੇ ਵੀਰਵਾਰ ਨੂੰ 'ਵਿਕਸਿਤ ਭਾਰਤ ਜੀ ਰਾਮ ਜੀ' ਯੋਜਨਾ 'ਚ ਫਰਜ਼ੀਵਾੜੇ ਦਾ ਦੋਸ਼ ਲਗਾਇਆ ਹੈ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ 'ਐਕਸ' 'ਤੇ ਪੋਸਟ ਕਰ ਕੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਡਬਲ ਇੰਜਣ ਸਰਕਾਰ 'ਚ ਲੁੱਟ ਦਾ ਖੇਡ ਜ਼ੋਰਾਂ ਨਾਲ ਜਾਰੀ ਹੈ। ਜਿਹੜੇ ਵੋਟ ਚੋਰਾਂ ਨੇ ਭਗਵਾਨ ਸ਼੍ਰੀਰਾਮ ਮੰਦਰ ਨੂੰ ਵੀ ਨਹੀਂ ਛੱਡਿਆ, ਉਹ ਮਜ਼ਦੂਰਾਂ ਨੂੰ ਕਿਵੇਂ ਛੱਡ ਦਿੰਦੇ?

ਜੈਰਾਮ ਨੇ 'ਐਕਸ' 'ਤੇ ਪੋਸਟ ਕਰਦੇ ਹੋਏ ਕਿਹਾ,''ਉੱਤਰ ਪ੍ਰਦੇਸ਼ ਦੇ ਅਯੁੱਧਿਆ ਸਮਤੇ ਹੋਰ ਖੇਤਰਾਂ 'ਚ 'ਵਿਕਸਿਤ ਭਾਰਤ ਜੀ ਰਾਮ ਜੀ' ਯੋਜਨਾ 'ਚ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਦੇ ਭ੍ਰਿਸ਼ਟਾਚਾਰ ਦੀ ਪਰਤ ਖੁੱਲ੍ਹ ਗਈ ਹੈ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਡਿਜੀਟਲ ਹਾਜ਼ਰੀ 'ਚ ਗੜਬੜੀ ਅਤੇ ਕਲੋਨ ਐਪ ਦੇ ਦੋਸ਼ ਬੇਹੱਦ ਗੰਭੀਰ ਹੈ।'' ਉਨ੍ਹਾਂ ਕਿਹਾ,''ਮਜ਼ਦੂਰਾਂ ਦੇ ਹੱਕ ਅਤੇ ਜਨਤਾ ਦੇ ਪੈਸੇ ਲੁੱਟ 'ਤੇ ਭਾਜਪਾ ਜਵਾਬ ਦੇਵੇ। ਪੂਰੇ ਪ੍ਰਦੇਸ਼ ਦੀ ਨਿਰਪੱਖ ਜਾਂ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਜਸਥਾਨ 'ਚ ਵੱਡੀ ਵਾਰਦਾਤ ! ਕ੍ਰੱਸ਼ਰ ਪਲਾਂਟ ਮਾਮਲੇ 'ਚ ਸਾਬਕਾ ਵਿਧਾਇਕ ਦਾ ਕਤਲ
NEXT STORY