ਬਿਜ਼ਨੈੱਸ ਡੈਸਕ- ਦੇਸ਼ ਦੇ ਸਰਾਫਾ ਬਾਜ਼ਾਰ 'ਚ ਪਿਛਲੇ ਕੁਝ ਦਿਨਾਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਵੱਡਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਕਦੇ ਰਿਕਾਰਡ ਤੇਜ਼ੀ ਅਤੇ ਕਦੇ ਅਚਾਨਕ ਗਿਰਾਵਟ ਕਾਰਨ ਨਿਵੇਸ਼ਕਾਂ ਅਤੇ ਗਾਹਕਾਂ 'ਚ ਹਲਚਲ ਬਣੀ ਹੋਈ ਹੈ। ਹੈਦਰਾਬਾਦ 'ਚ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅਗਲੇ ਇਕ ਸਾਲ ਤੱਕ ਗੈਰ-ਜ਼ਰੂਰੀ ਸੋਨੇ ਦੀ ਖਰੀਦ ਘਟਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਅਤੇ ਆਯਾਤ ਦੇ ਦਬਾਅ ਨੂੰ ਘੱਟ ਕੀਤਾ ਜਾ ਸਕੇ। ਇਸ ਦੇ ਤੁਰੰਤ ਬਾਅਦ ਕੇਂਦਰ ਸਰਕਾਰ ਨੇ ਸੋਨੇ, ਚਾਂਦੀ ਅਤੇ ਹੋਰ ਕੀਮਤੀ ਧਾਤਾਂ 'ਤੇ ਆਯਾਤ ਡਿਊਟੀ (Import Duty) 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਹੈ।
ਇਕ ਹਫ਼ਤੇ 'ਚ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ
ਇਸ ਹਫ਼ਤੇ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਤੇਜ਼ੀ ਦਰਜ ਕੀਤੀ ਗਈ। ਜਾਣਕਾਰੀ ਮੁਤਾਬਕ ਇਕ ਹਫ਼ਤੇ 'ਚ 24 ਕੈਰੇਟ ਸੋਨੇ ਦੀ ਕੀਮਤ ਕਰੀਬ 6,540 ਰੁਪਏ ਅਤੇ 22 ਕੈਰੇਟ ਸੋਨਾ 6,470 ਰੁਪਏ ਮਹਿੰਗਾ ਹੋਇਆ। ਹਾਲਾਂਕਿ, ਸ਼ੁੱਕਰਵਾਰ (15 ਮਈ) ਨੂੰ ਦਿੱਲੀ ਬਾਜ਼ਾਰ ਮਹਿੰਗਾ ਹੋਇਆ।ਚ ਮੁਨਾਫਾਖੋਰੀ ਕਾਰਨ ਸੋਨਾ 3,200 ਰੁਪਏ ਟੁੱਟ ਕੇ 1,62,000 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਸੀ।
ਅੱਜ (17 ਮਈ) ਦੇ ਤਾਜ਼ਾ ਭਾਅ:
ਦਿੱਲੀ: 24 ਕੈਰੇਟ ਸੋਨਾ 1,57,080 ਰੁਪਏ ਅਤੇ 22 ਕੈਰੇਟ ਸੋਨਾ 1,44,000 ਰੁਪਏ ਪ੍ਰਤੀ 10 ਗ੍ਰਾਮ।
ਚੇਨਈ: 24 ਕੈਰੇਟ ਸੋਨਾ 1,60,910 ਰੁਪਏ ਅਤੇ 22 ਕੈਰੇਟ ਸੋਨਾ 1,47,500 ਰੁਪਏ ਪ੍ਰਤੀ 10 ਗ੍ਰਾਮ।
ਚਾਂਦੀ ਦੀਆਂ ਕੀਮਤਾਂ 'ਚ ਵੀ ਉਛਾਲ
ਸੋਨੇ ਦੇ ਨਾਲ-ਨਾਲ ਚਾਂਦੀ ਵੀ ਮਹਿੰਗੀ ਹੋਈ ਹੈ। ਇਕ ਹਫ਼ਤੇ 'ਚ ਚਾਂਦੀ ਦੀਆਂ ਕੀਮਤਾਂ 'ਚ ਕਰੀਬ 5,000 ਰੁਪਏ ਦਾ ਵਾਧਾ ਹੋਇਆ ਹੈ। 17 ਮਈ ਦੀ ਸਵੇਰ ਨੂੰ ਚਾਂਦੀ ਦਾ ਭਾਅ 2,80,000 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ 'ਚ ਚਾਂਦੀ ਦੀ ਕੀਮਤ 4 ਲੱਖ ਰੁਪਏ ਪ੍ਰਤੀ ਕਿਲੋ ਦੇ ਪੱਧਰ ਨੂੰ ਵੀ ਪਾਰ ਕਰ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਣਾਅ ਵਿਚਾਲੇ ਇਕ ਹੋਰ Good News ! 20,000 ਟਨ LPG ਲੈ ਕੇ ਭਾਰਤ ਪਹੁੰਚਿਆ Symi
NEXT STORY