ਬਿਜ਼ਨੈੱਸ ਡੈਸਕ : ਪਿਛਲੇ ਹਫਤੇ ਦੇ ਐੱਮ. ਸੀ. ਐਕਸ. ’ਤੇ ਸੋਨੇ ’ਚ 9,000 ਅਤੇ ਚਾਂਦੀ ’ਚ ਆਈ 17,000 ਰੁਪਏ ਦੀ ਗਿਰਾਵਟ ਬਾਜ਼ਾਰ ਨੂੰ ਸਾਡੇ ਦੁਆਰਾ ਦੱਸੇ ਪ੍ਰਮੁੱਖ ਸਪੋਰਟ ਖੇਤਰਾਂ ਦੇ ਕਰੀਬ ਲੈ ਆਈ ਹੈ। ਹਾਲਾਂਕਿ ਅਮਰੀਕਾ ਅਤੇ ਈਰਾਨ ਦੇ ਮੱਧ ਸਮਝੌਤੇ ਦੀ ਖਬਰ ਤੋਂ ਬਾਅਦ ਵੀਰਵਾਰ ਰਾਤ ਲੱਗਭਗ 11 ਵਜੇ ਸੋਨੇ ਅਤੇ ਚਾਂਦੀ ’ਚ ਹੇਠਲੇ ਪੱਧਰਾਂ ਤੋਂ ਤੇਜ਼ ਰਿਕਵਰੀ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ! ਰਿਕਾਰਡ ਪੱਧਰ ਤੋਂ 25 ਫ਼ੀਸਦੀ ਡਿੱਗੇ ਚੁੱਕੇ ਹਨ ਰੇਟ
ਤਕਨੀਕੀ ਦ੍ਰਿਸ਼ਟੀਕੋਣ ਤੋਂ ਐੱਮ. ਸੀ. ਐਕਸ. ਗੋਲਡ ਫਿਲਹਾਲ 1,46,500 ਰੁਪਏ ਤੋਂ 1,47,700 ਰੁਪਏ ਦੇ ਮਹੱਤਵਪੂਰਨ ਡਿਮਾਂਡ ਜ਼ੋਨ ਦੇ ਉੱਪਰ ਟਿਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਫਤਾਵਾਰੀ ਚਾਰਟ ’ਤੇ ਕੀਮਤਾਂ ਆਪਣੀ ਪ੍ਰਮੁੱਖ ਟ੍ਰੈਂਡਲਾਈਨ ਅਤੇ 20-ਹਫਤੇ ਦੀ ਮੂਵਿੰਗ ਐਵਰੇਜ ਦੇ ਆਸ-ਪਾਸ ਕਾਰੋਬਾਰ ਕਰ ਰਹੀਆਂ ਹਨ, ਜੋ ਇਸ ਨੂੰ ਇਕ ਅਹਿਮ ਸਪੋਰਟ ਖੇਤਰ ਬਣਾਉਂਦੀਆਂ ਹਨ। ਜੇਕਰ ਸੋਨਾ ਇਸ ਖੇਤਰ ਦੇ ਉੱਪਰ ਮਜ਼ਬੂਤੀ ਦਿਖਾਉਂਦਾ ਹੈ ਤਾਂ ਦੁਬਾਰਾ 1,52,000 ਰੁਪਏ ਤੋਂ 1,55,000 ਰੁਪਏ ਵੱਲ ਵਧਣ ਦੀ ਸੰਭਾਵਨਾ ਬਣ ਸਕਦੀ ਹੈ। ਉੱਥੇ ਹੀ 1,45,500 ਰੁਪਏ ਦੇ ਹੇਠਾਂ ਹਫਤਾਵਾਰੀ ਬੰਦ ਹੋਣ ’ਤੇ ਕਮਜ਼ੋਰੀ ਹੋਰ ਵਧ ਸਕਦੀ ਹੈ ਅਤੇ ਇਹ 1,30,000 ਰੁਪਏ ਤੱਕ ਫਿਸਲ ਸਕਦਾ ਹੈ।
ਇਹ ਵੀ ਪੜ੍ਹੋ : ਡਿੱਗਦੇ-ਡਿੱਗਦੇ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਸੋਨੇ ਦੀ ਕੀਮਤ, ਜਾਣੋ ਕੀਮਤੀ ਧਾਤਾਂ ਦੇ ਭਾਅ
ਦੂਜੇ ਪਾਸੇ ਐੱਮ. ਸੀ. ਐਕਸ. ਸਿਲਵਰ ’ਚ 2,50,000 ਰੁਪਏ ਤੋਂ 2,30,000 ਰੁਪਏ ਦਾ ਖੇਤਰ ਬੇਹੱਦ ਮਹੱਤਵਪੂਰਨ ਬਣਿਆ ਹੋਇਆ ਹੈ। ਪਿਛਲੇ ਕੁਝ ਹਫਤਿਆਂ ਤੋਂ ਕੀਮਤਾਂ ਇਸੇ ਘੇਰੇ ’ਚ ਆਧਾਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਜੇਕਰ ਚਾਂਦੀ ਇਸ ਸਪੋਰਟ ਜ਼ੋਨ ਨੂੰ ਬਣਾਏ ਰੱਖਣ ’ਚ ਸਫਲ ਰਹਿੰਦੀ ਹੈ ਤਾਂ 2,69,000 ਰੁਪਏ ਤੋਂ 2,75,000 ਰੁਪਏ ਤੱਕ ਦੀ ਰਿਕਵਰੀ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ, 2,34,000 ਰੁਪਏ ਦੇ ਹੇਠਾਂ ਕਮਜ਼ੋਰੀ ਵਧਣ ’ਤੇ ਗਿਰਾਵਟ ਦਾ ਅਗਲਾ ਪੜਾਅ ਸ਼ੁਰੂ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕ੍ਰਿਤੀ ਸੈਨਨ ਤੇ ਉਸਦੇ ਪਰਿਵਾਰ ਨੇ ਕਮਾਇਆ ਦੁੱਗਣਾ ਮੁਨਾਫ਼ਾ, ਮੁੰਬਈ ਦੇ ਅੰਧੇਰੀ 'ਚ ਵੇਚੇ ਚਾਰ ਅਪਾਰਟਮੈਂਟ
-ਵਿਕਾਸ ਬਾਗੜੀਆ ਸੇਬੀ ਵੱਲੋਂ ਰਜਿਸਟਰਡ ਰਿਸਰਚ ਐਨਾਲਿਸਟ INH300008155 BSE Enlistment No. 5426
ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ
ਇਹ ਲੇਖ ਸਿਰਫ ਵਿਦਿਅਕ ਉਦੇਸ਼ ਲਈ ਹੈ। ਇਸ ’ਚ ਜ਼ਿਕਰਯੋਗ ਸਕਿਓਰਿਟੀਜ਼ ਅਤੇ ਕਮੋਡਿਟੀਜ਼ ਸਿਰਫ ਉਦਾਹਰਣ ਵਜੋਂ ਹਨ, ਇਹ ਕਿਸੇ ਤਰ੍ਹਾਂ ਦੀ ਨਿਵੇਸ਼ ਸਲਾਹ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਨਿਵੇਸ਼ਕਾਂ ਦੀ ਲੱਗੀ 8 ਲੱਖ ਕਰੋੜ ਦੀ ਲਾਟਰੀ! ਕੱਚੇ ਤੇਲ ਦੀਆਂ ਕੀਮਤਾਂ ਨੇ ਬਾਜ਼ਾਰਾਂ 'ਚ ਲਿਆਂਦੀ ਰੌਣਕ
NEXT STORY