ਬਿਜ਼ਨੈੱਸ ਡੈਸਕ : ਸੋਨੇ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਲਗਾਤਾਰ ਜਾਰੀ ਹੈ। ਇਸ ਦੌਰਾਨ ਜੇਕਰ ਤੁਸੀਂ ਸੋਨੇ ਅਤੇ ਚਾਂਦੀ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਦੱਸ ਦੇਈਏ ਕਿ MCX ਵਿੱਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਮੁੜ ਤੋਂ ਜ਼ਬਰਦਸਤ ਵਾਧਾ ਹੋ ਗਿਆ ਹੈ। ਅੱਜ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 128,120 ਰੁਪਏ ਹੋ ਗਈ ਹੈ। ਸੋਨੇ ਦੀ ਕੀਮਤ ਵਿਚ 786 ਰੁਪਏ ਦਾ ਵਾਧਾ ਹੋਇਆ ਹੈ।
ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਬਣ ਰਿਹਾ ਦੁਰਲੱਭ ਸੰਯੋਗ, ਭੁੱਲ ਕੇ ਨਾ ਕਰੋ ਇਹ ਗਲਤੀਆਂ
ਇਸ ਦੇ ਨਾਲ ਹੀ MCX 'ਤੇ ਚਾਂਦੀ ਦੀਆਂ ਕੀਮਤਾਂ ਵੀ ₹2,549 ਪ੍ਰਤੀ ਕਿਲੋਗ੍ਰਾਮ ਵਧ ਕੇ ₹1,84,150 ਹੋ ਗਈਆਂ ਹਨ। ਚਾਂਦੀ ਵਿੱਚ ਇਹ ਮਜ਼ਬੂਤੀ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵਧਦੀ ਮੰਗ, ਡਾਲਰ ਸੂਚਕਾਂਕ ਵਿੱਚ ਨਰਮੀ ਅਤੇ ਨਿਵੇਸ਼ਕਾਂ ਦੁਆਰਾ ਸੁਰੱਖਿਅਤ-ਨਿਵੇਸ਼ ਖਰੀਦਦਾਰੀ ਦੇ ਨਤੀਜੇ ਵਜੋਂ ਮੰਨੀ ਰਹੀ ਹੈ। ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਅੰਤਰਰਾਸ਼ਟਰੀ ਸਥਿਤੀ ਦੇ ਕਾਰਨ ਸੋਨੇ ਅਤੇ ਚਾਂਦੀ ਵਿੱਚ ਉਤਰਾਅ-ਚੜ੍ਹਾਅ ਜਾਰੀ ਰਹਿਣਗੇ ਪਰ ਨੇੜਲੇ ਭਵਿੱਖ ਵਿੱਚ ਸਮਰਥਨ ਮਜ਼ਬੂਤ ਦਿਖਾਈ ਦੇ ਰਿਹਾ ਹੈ।
ਪੜ੍ਹੋ ਇਹ ਵੀ - ਰੇਲ ਯਾਤਰੀਆਂ ਲਈ ਵੱਡੀ ਖੁਸ਼ਖਬਰੀ: ਹੁਣ ਚਲਦੀ Train ‘ਚ ਵੀ ਮਿਲੇਗਾ ATM!
ਅਪ੍ਰੈਲ 2026 ਤੋਂ ਫਰਵਰੀ 2027 ਦਰਮਿਆਨ ਦੋ ਪੜਾਵਾਂ ’ਚ ਹੋਵੇਗੀ ਮਰਦਮਸ਼ੁਮਾਰੀ
NEXT STORY