ਨੈਸ਼ਨਲ ਡੈਸਕ - ਮਹਾਰਾਸ਼ਟਰ 'ਚ ਇਕ ਟੈਂਪੂ 'ਚੋਂ 138 ਕਰੋੜ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਇਹ ਬਰਾਮਦਗੀ ਪੁਣੇ ਪੁਲਸ ਨੇ ਕੀਤੀ ਹੈ। ਸਹਿਕਾਰ ਨਗਰ ਥਾਣਾ ਖੇਤਰ 'ਚ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਟੈਂਪੂ ਨੂੰ ਰੋਕਿਆ, ਜਿਸ ਦੀ ਤਲਾਸ਼ੀ ਲੈਣ 'ਤੇ ਸੋਨਾ ਬਰਾਮਦ ਹੋਇਆ। ਫੜਿਆ ਗਿਆ ਸੋਨਾ ਕਿਸਦਾ ਹੈ? ਟੈਂਪੂ ਮਾਲਕ ਇਸ ਸਬੰਧੀ ਕੋਈ ਵੀ ਜਾਣਕਾਰੀ ਜਾਂ ਦਸਤਾਵੇਜ਼ ਨਹੀਂ ਦੇ ਸਕਿਆ ਹੈ। ਪੁਲਸ ਨੇ ਇਸ ਮਾਮਲੇ ਬਾਰੇ ਆਮਦਨ ਕਰ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਹੈ।
ਪੁਲਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਟੈਂਪੂ ਮਾਲਕ ਨੂੰ ਸੋਨਾ ਸਪਲਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ, ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਨਕਮ ਟੈਕਸ ਟੀਮ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਨਕਮ ਟੈਕਸ ਦੀ ਟੀਮ ਜਾਂਚ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕਰੇਗੀ ਅਤੇ ਪਤਾ ਲਗਾਵੇਗੀ ਕਿ ਸੋਨੇ ਦੀ ਢੋਆ-ਢੁਆਈ ਗੈਰ-ਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਸੀ ਜਾਂ ਕਾਨੂੰਨੀ। ਹਾਲਾਂਕਿ ਟੈਂਪੂ 'ਚ ਸੋਨੇ ਦੀ ਡਿਲੀਵਰੀ ਦੀ ਗੱਲ ਵੀ ਪੁਲਸ ਨੂੰ ਹਜ਼ਮ ਨਹੀਂ ਹੋ ਰਹੀ ਹੈ।
ਅਹਿਮਦਾਬਾਦ ’ਚ ਫੜੇ ਗਏ 50 ਬੰਗਲਾਦੇਸ਼ੀ
NEXT STORY