ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਇਸ ਲਈ ਇਨਕਮ ਟੈਕਸ ਵਿਭਾਗ ਦੇ ਅਧੀਨ ਵਿੱਤ ਮੰਤਰਾਲਾ ਦੇ ਮਾਲੀਆ ਵਿਭਾਗ 'ਚ ਅਪੀਲਯ ਨਿਆਂਧਿਕਰਣ (SAFEMA) ਨੇ ਕਈ ਅਹੁਦਿਆਂ ਲਈ ਭਰਤੀ ਕੱਢੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 2 ਦਸੰਬਰ 2024 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 7 ਅਹੁਦਿਆਂ 'ਤੇ ਬਹਾਲੀ ਕੀਤੀ ਜਾਵੇਗੀ। ਇਨ੍ਹਾਂ 'ਚ ਸੀਨੀਅਰ ਪਰਸਨਲ ਸੈਕ੍ਰੇਟਰੀ, ਪਰਸਨਲ ਸੈਕ੍ਰੇਟਰੀ, ਅਸਿਸਟੈਂਟ, ਕੋਰਟ ਮਾਸਟਰ ਅਤੇ ਸਟਾਫ਼ ਕਾਰ ਡਰਾਈਵਰ ਦਾ ਅਹੁਦਾ ਸ਼ਾਮਲ ਹੈ।
ਸਿੱਖਿਆ ਯੋਗਤਾ
ਅਹੁਦੇ ਅਨੁਸਾਰ ਵੱਖ-ਵੱਖ ਯੋਗਤਾ ਤੈਅ ਕੀਤੀ ਗਈ ਹੈ। ਅਸਿਸਟੈਂਟ ਲਈ ਕੰਪਿਊਟਰ ਨਾਲੇਜ ਅੇ ਡਰਾਈਵਰ ਲਈ ਡਰਾਈਵਿੰਗ ਲਾਇਸੈਂਸ ਹੋਣਾ ਵੀ ਜ਼ਰੂਰੀ ਹੈ।
ਤਨਖਾਹ
ਉਮੀਦਵਾਰ ਨੂੰ ਅਹੁਦੇ ਅਨੁਸਾਰ 19,900-1,51,100 ਰੁਪਏ ਤਨਖਾਹ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਟਰੱਕ ਪਿੱਛੇ ਕਿਉਂ ਟੰਗੀਂ ਹੁੰਦੀ ਹੈ ਜੁੱਤੀ? ਅੰਧਵਿਸ਼ਵਾਸ ਨਹੀਂ, ਵਿਗਿਆਨ ਹੈ ਇਸ ਦਾ ਕਾਰਨ!
NEXT STORY