ਨੈਸ਼ਨਲ ਡੈਸਕ- ਭਾਰਤ 'ਚ ਸਟ੍ਰੀਟ ਫੂਡ ਦੇ ਰੂਪ 'ਚ ਗੋਲਗੱਪੇ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਹਨ, ਪਰ ਤੁਹਾਡਾ ਇਹ ਸੁਆਦ ਤੁਹਾਡੀ ਸਿਹਤ ਲਈ ਭਾਰੀ ਪੈ ਸਕਦਾ ਹੈ। ਦਿੱਲੀ ਏਮਜ਼ (AIIMS) ਦੀ ਜਨਰਲ ਫਿਜ਼ੀਸ਼ੀਅਨ ਅਤੇ ਨਿਊਰੋਲੋਜਿਸਟ ਡਾਕਟਰ ਪ੍ਰਿਯੰਕਾ ਸਹਿਰਾਵਤ ਨੇ ਗੋਲਗੱਪੇ ਖਾਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਸੰਕਰਮਣ (infection) ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ।
ਇਹ ਵੀ ਪੜ੍ਹੋ : ਖ਼ੁਦ ਹਨੇਰੇ 'ਚ ਰਹਿ ਕੇ ਦੂਜਿਆਂ ਨੂੰ ਰੌਸ਼ਨੀ ਦੇ ਰਿਹਾ 21 ਸਾਲਾ ਅਮਨ ! 800 ਤੋਂ ਵੱਧ ਨੌਜਵਾਨਾਂ ਨੂੰ ਕਰ ਚੁੱਕੈ 'ਟ੍ਰੇਨ'
ਕਿਉਂ ਹੈ ਖ਼ਤਰਾ?
ਡਾਕਟਰ ਮੁਤਾਬਕ ਗੋਲਗੱਪਿਆਂ 'ਚ ਵਰਤਿਆ ਜਾਣ ਵਾਲਾ ਪਾਣੀ ਅਕਸਰ ਸਾਫ਼ ਨਹੀਂ ਹੁੰਦਾ, ਜਿਸ 'ਚ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਵਾਇਰਸ ਮੌਜੂਦ ਹੋ ਸਕਦੇ ਹਨ। ਇਨ੍ਹਾਂ 'ਚੋਂ ਸਭ ਤੋਂ ਖ਼ਤਰਨਾਕ ਹੈਪੇਟਾਈਟਸ-ਏ (Hepatitis A) ਵਾਇਰਸ ਹੈ, ਜੋ ਦੂਸ਼ਿਤ ਭੋਜਨ ਅਤੇ ਪਾਣੀ ਰਾਹੀਂ ਫੈਲਦਾ ਹੈ। ਇਹ ਵਾਇਰਸ ਸਿੱਧਾ ਸਾਡੀਆਂ ਅੰਤੜੀਆਂ 'ਤੇ ਹਮਲਾ ਕਰਦਾ ਹੈ, ਜਿਸ ਨਾਲ ਪੀਲੀਆ (Jaundice) ਹੋਣ ਦਾ ਖਤਰਾ ਬਣ ਜਾਂਦਾ ਹੈ।
ਬੱਚਿਆਂ ਲਈ ਵਧੇਰੇ ਘਾਤਕ
ਮਾਹਿਰਾਂ ਦਾ ਕਹਿਣਾ ਹੈ ਕਿ ਹੈਪੇਟਾਈਟਸ-ਏ ਵਾਇਰਸ ਬੱਚਿਆਂ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹ ਬੱਚਿਆਂ 'ਚ ਤੇਜ਼ੀ ਨਾਲ ਲਿਵਰ ਫੇਲ (Liver Failure) ਦਾ ਕਾਰਨ ਬਣ ਸਕਦਾ ਹੈ। ਡਾਕਟਰ ਨੇ ਸਲਾਹ ਦਿੱਤੀ ਹੈ ਕਿ ਜੇਕਰ ਗੋਲਗੱਪੇ ਜਾਂ ਸਟ੍ਰੀਟ ਫੂਡ ਖਾਣ ਤੋਂ ਬਾਅਦ ਹੇਠ ਲਿਖੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ:
- ਦਸਤ ਲੱਗਣਾ
- ਤੇਜ਼ ਬੁਖਾਰ
- ਅੱਖਾਂ ਦਾ ਪੀਲਾ ਹੋਣਾ
- ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ ਆਉਣਾ
ਇਹ ਵੀ ਪੜ੍ਹੋ : ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ: ਤੇਲੰਗਾਨਾ ਦੀਆਂ 2 ਵਿਦਿਆਰਥਣਾਂ ਦੀ ਦਰਦਨਾਕ ਮੌਤ
ਬਚਾਅ ਲਈ ਅਪਣਾਓ ਇਹ ਨੁਸਖ਼ੇ
ਸਰੋਤਾਂ ਅਨੁਸਾਰ, ਆਪਣੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਇਹ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ:
- ਤਿਉਹਾਰਾਂ ਜਾਂ ਜ਼ਿਆਦਾ ਗਰਮੀ ਦੇ ਮੌਸਮ 'ਚ ਬਾਹਰਲੇ ਗੋਲਗੱਪੇ ਖਾਣ ਤੋਂ ਬਚੋ।
- ਜੇਕਰ ਗੋਲਗੱਪੇ ਖਾਣ ਦਾ ਬਹੁਤ ਮਨ ਹੈ, ਤਾਂ ਬਾਜ਼ਾਰੋਂ ਸਿਰਫ਼ ਸੁੱਕੇ ਗੋਲਗੱਪੇ ਖਰੀਦੋ ਅਤੇ ਪਾਣੀ ਘਰ 'ਚ ਹੀ ਤਿਆਰ ਕਰੋ।
- ਹਮੇਸ਼ਾ ਉਸੇ ਥਾਂ ਤੋਂ ਗੋਲਗੱਪੇ ਖਾਓ ਜਿੱਥੇ ਸਾਫ਼-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੋਵੇ।
- ਸਵਾਦ ਨਾਲੋਂ ਸਿਹਤ ਜ਼ਿਆਦਾ ਜ਼ਰੂਰੀ ਹੈ, ਇਸ ਲਈ ਕੁਝ ਵੀ ਖਾਣ ਤੋਂ ਪਹਿਲਾਂ ਸਫਾਈ ਦਾ ਜ਼ਰੂਰ ਧਿਆਨ ਰੱਖੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪ੍ਰਿਯੰਕਾ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਦੀ ਹੋਈ ਮੰਗਣੀ! ਜਾਣੋ ਕੌਣ ਹੈ ਨੂੰਹ ਅਵੀਵਾ ਬੇਗ?
NEXT STORY