ਗੋਂਡਾ (ਯੂਪੀ) : ਗੋਂਡਾ ਜ਼ਿਲ੍ਹੇ ਵਿੱਚ ਇੱਕ ਦਰਗਾਹ ਦੇ ਨੇੜੇ ਟਿੱਲੇ ਦੀ ਖੁਦਾਈ ਕਰਦੇ ਸਮੇਂ ਮਿੱਟੀ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਇੱਕ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਸ ਸੁਪਰਡੈਂਟ ਵਿਨੀਤ ਜੈਸਵਾਲ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਛਪੀਆ ਥਾਣਾ ਖੇਤਰ ਦੇ ਪਿਪਰਾ ਮਾਹਿਮ ਪਿੰਡ ਵਿੱਚ ਬੁੱਧਵਾਰ ਦੇਰ ਰਾਤ ਮਾਸੂਮ-ਏ-ਮਿਲਤ ਦਰਗਾਹ ਦੇ ਦੋਵੇਂ ਪਾਸੇ ਜੇਸੀਬੀ ਮਸ਼ੀਨ ਨਾਲ ਮਿੱਟੀ ਦੀ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਅਚਾਨਕ ਮਿੱਟੀ ਦਾ ਟਿੱਲਾ ਡਿੱਗ ਗਿਆ।
ਇਹ ਵੀ ਪੜ੍ਹੋ : ਬੈਂਚ 'ਚ ਫਸੇ ਕੁੜੀ ਦੇ ਹੱਥ, ਲੱਗੀ ਭੀੜ, ਸੱਦਣੀ ਪਈ ਰੈਸਕਿਊ ਟੀਮ, ਫਿਰ ਜੋ ਹੋਇਆ...
ਹਾਦਸੇ ਵਾਸੀ ਥਾਂ 'ਤੇ ਦੱਬੇ ਲੋਕਾਂ ਨੂੰ ਬਚਾਉਣ ਲਈ ਪਿੰਡ ਵਾਸੀਆਂ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਟੀਲਾ ਡਿੱਗਣ ਕਾਰਨ ਦਰਗਾਹ ਦੀ ਦੇਖਭਾਲ ਕਰ ਰਹੇ ਫਰਜ਼ਾਨ ਰਜ਼ਾ (38), ਸ਼ਕੀਲ ਮੁਹੰਮਦ (50), ਅਸਦ (14) ਅਤੇ ਫਕੀਰ ਮੁਹੰਮਦ (20) ਮਿੱਟੀ ਹੇਠਾਂ ਦੱਬ ਗਏ। ਜੈਸਵਾਲ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਮਦਦ ਨਾਲ ਚਾਰਾਂ ਨੂੰ ਮਲਬੇ ਵਿੱਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸ਼ਕੀਲ, ਅਸਦ ਅਤੇ ਫਕੀਰ ਨੂੰ ਮ੍ਰਿਤਕ ਐਲਾਨ ਦਿੱਤਾ। ਗੰਭੀਰ ਰੂਪ ਵਿਚ ਜ਼ਖ਼ਮੀ ਫਰਜ਼ਾਨ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦੀ ਹਾਲਤ ਸਥਿਰ ਬਣੀ ਹੋਈ ਹੈ।
ਇਹ ਵੀ ਪੜ੍ਹੋ : ਸਰਕਾਰੀ ਕਰਮਚਾਰੀਆਂ ਲਈ ਖ਼ਾਸ ਖ਼ਬਰ : 'ਹੁਣ ਕਰ ਸਕਦੇ ਹੋ ਛੁੱਟੀਆਂ...'
ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਥਾਣੇ ਦੀ ਪੁਲਸ ਤੁਰੰਤ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ। ਪਿੰਡ ਵਿੱਚ ਸ਼ਾਂਤੀ ਦੀ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਸ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਰਿਸ਼ਤੇਦਾਰ ਬੇਹੋਸ਼ੀ ਨਾਲ ਰੋ ਰਹੇ ਹਨ। ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਲੋਕ ਇਸ ਹਾਦਸੇ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ, ਕਿਉਂਕਿ ਜਿੱਥੇ ਕੁਝ ਸਮਾਂ ਪਹਿਲਾਂ ਲੋਕ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ, ਉੱਥੇ ਹੁਣ ਉਨ੍ਹਾਂ ਵਿੱਚ ਚੀਕ-ਚਿਹਾੜਾ ਅਤੇ ਸੋਗ ਹੈ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਬੀਕਾਨੇਰ 'ਚ ਗਰਜੇ PM ਮੋਦੀ, ਕਿਹਾ- 'ਸਿੰਦੂਰ ਮਿਟਾਉਣ ਵਾਲੇ ਮਿੱਟੀ 'ਚ ਮਿਲਾ ਦਿੱਤੇ ਗਏ'
NEXT STORY