ਨੈਸ਼ਨਲ ਡੈਸਕ: ਮਹਾਂਕੁੰਭ 2025 ਦੀਆਂ ਤਿਆਰੀਆਂ ਦੇ ਤਹਿਤ ਭਾਰਤੀ ਰੇਲਵੇ ਨੇ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਅਤੇ ਊਧਮਪੁਰ ਦੇ ਸੰਸਦ ਮੈਂਬਰ ਜਤਿੰਦਰ ਸਿੰਘ ਨੇ ਕਿਹਾ ਕਿ ਕਟੜਾ-ਪ੍ਰਯਾਗਰਾਜ ਵਿਚਕਾਰ ਤਿੰਨ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਵਿੱਚੋਂ ਪਹਿਲੀ ਰੇਲਗੱਡੀ 24 ਜਨਵਰੀ ਨੂੰ ਕਟੜਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ 26 ਜਨਵਰੀ ਨੂੰ ਪ੍ਰਯਾਗਰਾਜ ਤੋਂ ਵਾਪਸ ਆਵੇਗੀ।
ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਰੇਲਵੇ ਅਧਿਕਾਰੀਆਂ ਨੇ ਮਹਾਂਕੁੰਭ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ 80 ਮੇਲਾ ਵਿਸ਼ੇਸ਼ ਰੇਲਗੱਡੀਆਂ ਸਮੇਤ 300 ਤੋਂ ਵੱਧ ਰੇਲਗੱਡੀਆਂ ਦਾ ਸੰਚਾਲਨ ਯਕੀਨੀ ਬਣਾਇਆ ਹੈ। ਉੱਤਰੀ ਮੱਧ ਰੇਲਵੇ (ਐੱਨਸੀਆਰ) ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼ਸ਼ੀ ਕਾਂਤ ਤ੍ਰਿਪਾਠੀ ਨੇ ਕਿਹਾ ਕਿ ਭੀੜ ਪ੍ਰਬੰਧਨ, ਟਿਕਟ ਬੁਕਿੰਗ, ਰੇਲ ਸੇਵਾਵਾਂ ਅਤੇ ਸੁਰੱਖਿਆ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਪਹਿਲੀ ਰੇਲਗੱਡੀ 24 ਜਨਵਰੀ ਨੂੰ ਕਟੜਾ ਤੋਂ ਦੁਪਹਿਰ 3:50 ਵਜੇ ਚੱਲੇਗੀ ਅਤੇ 25 ਜਨਵਰੀ ਨੂੰ ਸਵੇਰੇ 5:45 ਵਜੇ ਪ੍ਰਯਾਗਰਾਜ ਪਹੁੰਚੇਗੀ। ਵਾਪਸੀ 'ਤੇ ਇਹ ਰੇਲਗੱਡੀ 26 ਜਨਵਰੀ ਨੂੰ ਦੁਪਹਿਰ 3:15 ਵਜੇ ਪ੍ਰਯਾਗਰਾਜ ਤੋਂ ਰਵਾਨਾ ਹੋਵੇਗੀ ਅਤੇ 27 ਜਨਵਰੀ ਨੂੰ ਸਵੇਰੇ 5:05 ਵਜੇ ਕਟੜਾ ਪਹੁੰਚੇਗੀ।
ਇਹ ਵੀ ਪੜ੍ਹੋ - ਖ਼ੁਸ਼ਖਬਰੀ : ਲੋਹੜੀ ਮੌਕੇ PM ਮੋਦੀ ਲੋਕਾਂ ਨੂੰ ਦੇਣਗੇ ਇਹ ਤੋਹਫ਼ਾ
ਇਸ ਤੋਂ ਇਲਾਵਾ ਬਾਕੀ ਦੀਆਂ ਦੋ ਟ੍ਰੇਨਾਂ ਦਾ ਸ਼ਡਿਊਲ ਜਲਦੀ ਹੀ ਜਾਰੀ ਕੀਤਾ ਜਾਵੇਗਾ। ਦੱਸ ਦੇਈਏ ਕਿ ਮਹਾਂਕੁੰਭ ਦੇ ਮੁੱਖ ਇਸ਼ਨਾਨ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਨੇ 10 ਜਨਵਰੀ ਤੋਂ ਰਿੰਗ ਰੇਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਮਹਾਂਕੁੰਭ ਦੇ ਪਹਿਲੇ ਦਿਨ ਤੋਂ ਹੀ ਛੋਟੀ ਦੂਰੀ ਦੀਆਂ ਗੈਰ-ਰਾਖਵੀਆਂ ਰੇਲਗੱਡੀਆਂ ਦਾ ਸੰਚਾਲਨ ਵੀ ਸ਼ੁਰੂ ਹੋ ਗਿਆ ਹੈ। ਮਕਰ ਸੰਕ੍ਰਾਂਤੀ ਵਰਗੇ ਮਹੱਤਵਪੂਰਨ ਇਸ਼ਨਾਨ ਤਿਉਹਾਰਾਂ ਲਈ ਵਿਸ਼ੇਸ਼ ਰੇਲ ਸੇਵਾਵਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ
ਕੁੰਭ ਮੇਲੇ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਯਾਗਰਾਜ ਵਿੱਚ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਅਤੇ ਸਰਕਾਰੀ ਰੇਲਵੇ ਪੁਲਸ (GRP) ਦੇ ਹਜ਼ਾਰਾਂ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਮੇਲੇ ਦੇ ਸੰਚਾਲਨ ਵਿੱਚ ਸਹਾਇਤਾ ਲਈ ਵੱਖ-ਵੱਖ ਰਾਜਾਂ ਦੇ ਰੇਲਵੇ ਕਰਮਚਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਮਹਾਕੁੰਭ ਲਈ ਰੇਲਵੇ ਦੀ ਇਹ ਪਹਿਲ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਚਾਰੂ ਅਤੇ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ।
ਇਹ ਵੀ ਪੜ੍ਹੋ - Breaking : ਕਿਸਾਨੀ ਧਰਨੇ ਵਿਚਾਲੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Weather Update: ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜਾਜ਼, 16-17 ਜਨਵਰੀ ਨੂੰ ਮੀਂਹ ਦਾ ਅਲਰਟ
NEXT STORY