ਰੋਹਤਕ/ਜੀਂਦ (ਗੁਲਸ਼ਨ/ਦੀਪਕ)- ਰੋਹਤਕ-ਜੀਂਦ ਰੇਲਵੇ ਲਾਈਨ 'ਤੇ ਸਵੇਰੇ ਕਰੀਬ 7 ਵਜੇ ਸਮਰ ਗੋਪਾਲਪੁਰ ਪਿੰਡ ਨੇੜੇ ਮਾਲ ਗੱਡੀ ਦੇ ਅੱਧੇ ਦਰਜਨ ਡੱਬੇ ਪਟੜੀ ਤੋਂ ਉਤਰ ਗਏ। ਜਿਸ ਦੇ ਚੱਲਦੇ ਰੇਲਵੇ ਲਾਈਨ 'ਤੇ ਰੇਲ ਆਵਾਜਾਈ ਠੱਪ ਹੋ ਗਈ। ਦਿੱਲੀ ਤੋਂ ਪੰਜਾਬ ਜਾ ਰਹੀ 'ਸਰਬੱਤ ਦਾ ਭਲਾ' ਗੱਡੀ ਨੂੰ ਸ਼ਕੂਰ ਬਸਤੀ ਰੋਕਣਾ ਪਿਆ। ਨਾਲ ਹੀ ਬਠਿੰਡਾ ਐਕਸਪ੍ਰੈਸ ਪੁਰਾਣੀ ਦਿੱਲੀ ਤੋਂ ਰੋਹਤਕ ਵੱਲ ਨਹੀਂ ਆ ਸਕੀ। ਆਰ. ਪੀ. ਐੱਫ. ਅਤੇ ਜੀ. ਆਰ. ਪੀ. ਨਾਲ ਰੇਲਵੇ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਇਹ ਮਾਲ ਗੱਡੀ ਕੋਲਾ ਲੈ ਕੇ ਸੂਰਤਗੜ੍ਹ ਜਾ ਰਹੀ ਸੀ।
ਜਾਣਕਾਰੀ ਮੁਤਾਬਕ ਸਵੇਰੇ ਕਰੀਬ 7 ਵਜੇ ਰੋਹਤਕ-ਜੀਂਦ ਰੇਲਵੇ ਲਾਈਨ 'ਤੇ ਸਮਰ ਗੋਪਾਲਪੁਰ ਪਿੰਡ ਨੇੜੇ ਅਪ ਲਾਈਨ 'ਤੇ ਮਾਲ ਗੱਡੀ ਲੰਘ ਰਹੀ ਸੀ, ਜੋ ਰੋਹਤਕ ਤੋਂ ਜੀਂਦ ਵੱਲ ਜਾ ਰਹੀ ਸੀ। ਅਚਾਨਕ ਗੱਡੀ ਦੇ 7 ਡੱਬੇ ਪਟੜੀ ਤੋਂ ਹੇਠਾਂ ਉਤਰ ਗਏ, ਧਮਾਕੇ ਨਾਲ ਗੱਡੀ ਰੁਕ ਗਈ। ਮਾਲ ਗੱਡੀ ਦੇ ਡਰਾਈਵਰ ਨੇ ਮਾਮਲੇ ਦੀ ਸੂਚਨਾ ਰੇਲਵੇ ਦੇ ਰੋਹਤਕ ਸਥਿਤ ਕੰਟਰੋਲ ਰੂਮ ਵਿਚ ਦਿੱਤੀ। ਅਪ ਐਂਡ ਡਾਊਨ ਲਾਈਨ ਗੱਡੀਆਂ ਨੂੰ ਰੋਕ ਦਿੱਤਾ ਗਿਆ। ਸਭ ਤੋਂ ਜ਼ਿਆਦਾ ਮੁਸ਼ਕਲ ਉਨ੍ਹਾਂ ਯਾਤਰੀਆਂ ਨੂੰ ਹੋਈ, ਜੋ ਰੋਹਤਕ ਰੇਲਵੇ ਸਟੇਸ਼ਨ 'ਤੇ ਦਿੱਲੀ ਵੱਲ ਪੰਜਾਬ ਜਾਣ ਵਾਲੀਆਂ ਗੱਡੀਆਂ ਦੀ ਉਡੀਕ ਕਰ ਰਹੇ ਸਨ। ਸਵੇਰੇ 8 ਵਜ ਕੇ 20 ਮਿੰਟ 'ਤੇ ਜਾਣ ਵਾਲੀ ਗੱਡੀ ਸਰਬੱਤ ਦਾ ਬਲਾ 9 ਵਜੇ ਤੱਕ ਦਿੱਲੀ ਦੇ ਸ਼ਕੂਰ ਬਸਤੀ ਰੇਲਵੇ ਸਟੇਸ਼ਨ 'ਤੇ ਹੀ ਰੁਕੀ ਹੋਈ ਸੀ।
ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਕੇਂਦਰ ਸਰਕਾਰ ਤੁਰੰਤ ਰਿਹਾਅ ਕਰੇ : ਜਥੇ. ਦਾਦੂਵਾਲ
NEXT STORY