ਗੈਜੇਟ ਡੈਸਕ- ਭਾਰਤ ਦੀ ਕਾਮਯਾਬੀ 'ਤੇ ਗੂਗਲ ਨੇ ਖ਼ਾਸ ਅੰਦਾਜ਼ 'ਚ ਭਾਰਤ ਨੂੰ ਵਧਾਈ ਦਿੱਤੀ ਹੈ। ਗੂਗਲ ਨੇ ਡੂਡਲ ਬਣਾ ਕੇ ਚੰਦਰਯਾਨ-3 ਦੀ ਸਫਲਤਾ 'ਤੇ ਭਾਰਤ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ। ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਅਤੇ ਇਕਮਾਤਰ ਦੇਸ਼ ਬਣ ਗਿਆ ਹੈ। ਦੱਸ ਦੇਈਏ ਕਿ ਚੰਦਰਯਾਨ-3 ਪੁਲਾੜ ਯਾਨ 14 ਜੁਲਾਈ, 2023 ਨੂੰ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਰੇਂਜ 'ਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ ਅਤੇ 23 ਅਗਸਤ, 2023 ਨੂੰ ਸ਼ਾਮ ਦੇ 6 ਵਜ ਕੇ 4 ਮਿੰਟ 'ਤੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਸਾਫਟ ਲੈਂਡਿੰਗ ਕੀਤੀ।
ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ
ਗੂਗਲ ਨੇ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ
ਚੰਦਰਮਾ 'ਤੇ ਉਤਰਨਾ ਇਕ ਮੁਸ਼ਕਿਲ ਕੰਮ ਹੈ। ਇਸਤੋਂ ਪਹਿਲਾਂ ਸਿਰਫ ਸੰਯੁਕਤ ਰਾਜ ਅਮਰੀਕਾ, ਚੀਨ ਅਤੇ ਸਾਬਕਾ ਸੋਵੀਅਤ ਯੂਨੀਅਨ ਨੇ ਚੰਦਰਮਾ 'ਤੇ ਸਫਲਤਾਪੂਰਵਕ ਸਾਫਟ ਲੈਂਡਿੰਗ ਕੀਤੀ ਹੈ ਪਰ ਕੋਈ ਵੀ ਦੇਸ਼ ਇਸਤੋਂ ਪਹਿਲਾਂ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਤਕ ਨਹੀਂ ਪਹੁੰਚ ਸਕਿਆ। ਭਾਰਤ ਨਾ ਸਿਰਫ ਚੰਦਰਮਾ 'ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣ ਗਿਆ, ਸਗੋਂ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਵੀ ਬਣ ਗਿਆ ਹੈ। ਭਾਰਤ ਦੀ ਇਸ ਇਤਿਹਾਸਿਕ ਸਫਲਤਾ 'ਤੇ ਗੂਗਲ ਨੇ ਡੂਡਲ ਬਣਾ ਕੇ ਭਾਰਤ ਨੂੰ ਵਧਾਈ ਦਿੱਤੀ ਹੈ।
ਦੱਸ ਦੇਈਏ ਕਿ ਗੂਗਲ ਖ਼ਾਸ ਮੌਕੇ 'ਤੇ ਕਿਸੇ ਪ੍ਰਸਿੱਧ ਵਿਅਕਤੀ ਦੀ ਯਾਦ 'ਚ ਡੂਡਲ ਬਣਾਉਂਦਾ ਹੈ। ਹੁਣ ਭਾਰਤ ਦੇ ਚੰਦਰਯਾਨ-3 ਦੀ ਸਫਲਤਾ 'ਤੇ ਵੀ ਗੂਗਲ ਨੇ ਇਕ ਕਮਾਲ ਦਾ ਡੂਡਲ ਪੇਸ਼ ਕੀਤਾ ਹੈ। ਸਿਰਫ ਇੰਨਾ ਹੀ ਨਹੀਂ ਗੂਗਲ ਅਤੇ ਅਲਫਾਬੇਟ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਵੀ ਇਸਰੋ ਅਤੇ ਭਾਰਤ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ
ਉਨ੍ਹਾਂ ਮਾਈਕ੍ਰੋ ਬਲਾਗਿੰਗ ਪਲੇਟਫਾਰਮ 'ਤੇ ਪੋਸਟ ਕੀਤਾ, 'ਕਿੰਨਾ ਸ਼ਾਨਦਾਰ ਪਲ ਹੈ! ਚੰਦਰਮਾ 'ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਇਸਰੋ ਨੂੰ ਵਧਾਈ। ਇਸ ਦੇ ਨਾਲ ਹੀ ਅੱਜ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਖੇਤਰ 'ਤੇ ਸਫਲਤਾਪੂਵਰਕ ਸਾਫਟ ਲੈਂਡਿੰਗ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।'
ਇਹ ਵੀ ਪੜ੍ਹੋ– ਜੀਓ ਨੇ ਲਾਂਚ ਕੀਤੇ ਦੋ ਨਵੇਂ ‘ਜੀਓ-ਨੈੱਟਫਲਿਕਸ ਪ੍ਰੀਪੇਡ ਪਲਾਨ’, Netflix ਨਾਲ 84 ਦਿਨਾਂ ਤਕ ਰੋਜ਼ ਮਿਲੇਗਾ 3GB ਡਾਟਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
WhatsApp 'ਚ ਆ ਰਿਹੈ ਇਕ ਹੋਰ ਨਵਾਂ ਫ਼ੀਚਰ, Meta ਦੇ CEO ਮਾਰਕ ਜ਼ੁਕਰਬਰਗ ਨੇ ਕੀਤਾ ਐਲਾਨ
NEXT STORY