ਪਾਲਘਰ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ 5 ਮਹੀਨੇ ਪਹਿਲਾਂ ਲਾਪਤਾ ਮਾਨਸਿਕ ਰੂਪ ਨਾਲ ਬੀਮਾਰ ਔਰਤ ਨੂੰ ਇਕ ਸੰਗਠਨ ਨੇ ਗੂਗਲ ਸਰਚ ਦੀ ਮਦਦ ਨਾਲ ਉਸ ਦੇ ਪਰਿਵਾਰ ਨਾਲ ਮੁੜ ਮਿਲਵਾ ਦਿੱਤਾ। ਉੱਤਰ ਪ੍ਰਦੇਸ਼ ਦੀ ਮੂਲ ਵਾਸੀ ਫੁਲਦੇਵੀ ਸੰਤ ਲਾਲ (50) ਦਸੰਬਰ 2024 'ਚ ਸ਼ਾਹਪੁਰ 'ਚ ਆਪਣੇ ਰਿਸ਼ਤੇਦਾਰ ਦੇ ਘਰੋਂ ਲਾਪਤਾ ਹੋ ਗਈ ਸੀ, ਜਦੋ ਪੁਲਸ ਨੂੰ ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ ਇਲਾਕੇ 'ਚ ਬੇਸਹਾਰਾ ਹਾਲਤ 'ਚ ਮਿਲੀ।
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਇਕ ਬਿਆਨ 'ਚ ਕਿਹਾ ਗਿਆ ਹੈ ਕਿ ਔਰਤ ਨੂੰ ਜੀਵਨ ਆਨੰਦ ਸੰਸਥਾ ਵਲੋਂ ਸੰਚਾਲਿਤ ਸਮਰਥ ਆਸ਼ਰਮ 'ਚ ਦਾਖ਼ਲ ਕਰਵਾਇਆ ਗਿਆ ਜੋ ਗਰੀਬ ਵਿਅਕਤੀਆਂ ਦੇ ਮੁੜ ਵਸੇਬੇ ਲਈ ਕੰਮ ਕਰਨ ਵਾਲਾ ਇਕ ਗੈਰ-ਸਰਕਾਰੀ ਸੰਗਠਨ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਸੰਗਠਨ ਦੇ ਸਵੈਮ ਸੇਵਕਾਂ ਅਤੇ ਕਰਮਚਾਰੀਆਂ ਨੇ ਉਸ ਦੇ ਪਿੰਡ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਘਰ ਦਾ ਪਤਾ ਲਗਾਉਣ ਲਈ ਗੂਗਲ ਸਰਚ ਦਾ ਇਸਤੇਮਾਲ ਕੀਤਾ। ਸੰਪਰਕ ਹੋ ਜਾਣ ਦੇ ਬਾਵਜੂਦ ਔਰਤ ਦਾ ਪਰਿਵਾਰ ਆਸ਼ਰਮ ਨਹੀਂ ਆ ਸਕਿਆ ਪਰ ਔਰਤ ਦੇ ਰਿਸ਼ਤੇਦਾਰ ਐਤਵਾਰ ਨੂੰ ਆਸ਼ਰਮ ਪਹੁੰਚੇ ਅਤੇ ਉਸ ਨੂੰ ਘਰ ਲੈ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Toll Plaza Closed: ਹਰਿਆਣਾ ਦਾ ਇਹ ਟੋਲ ਪਲਾਜ਼ਾ ਹੋਇਆ ਬੰਦ
NEXT STORY