ਗੈਜੇਟ ਡੈਸਕ– ਕੋਰੋਨਾਵਾਇਰਸ ਨੂੰ ਲੈ ਕੇ ਗੂਗਲ ਦੀ ਮਲਕੀਅਤ ਵਾਲੀ ਕੰਪਨੀ ਅਲਫਾਬੇਟ ਇਕ ਅਜਿਹੀ ਵੈੱਬਸਾਈਟ ਤਿਆਰ ਕਰ ਰਹੀ ਹੈ ਜਿਸ ਰਾਹੀਂ ਤੁਸੀਂ ਘਰ ਬੈਠੇ ਪਤਾ ਲਗਾ ਸਕੋਗੇ ਕਿ ਕੋਰੋਨਾਵਾਇਰਸ ਦਾ ਟੈਸਟ ਕਿਵੇਂ ਅਤੇ ਕਿਥੋਂ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵੈੱਬਸਾਈਟ ਤੋਂ ਤੁਸੀਂ ਕੋਰੋਨਾਵਾਇਰਸ ਨੂੰ ਲੈ ਕੇ ਹਰ ਤਰ੍ਹਾਂ ਦੇ ਰਿਸਕ ਫੈਕਟਰ ਅਤੇ ਲੱਛਣਾਂ ਬਾਰੇ ਵੀ ਜਾਣ ਸਕੋਗੇ।
ਲਗਾਤਾਰ ਕੰਮ ਕਰ ਹੇ 1700 ਇੰਜੀਨੀਅਰ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ’ਚ ਕੋਰੋਨਾਵਾਇਰਸ ਕਾਰਨ ਐਮਰਜੈਂਸੀ ਐਲਾਨ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗੂਗਲ ਦੀ ਇਸ ਖਾਸ ਵੈੱਬਸਾਈਟ ਨੂੰ ਤਿਆਰ ਕਰਨ ਲਈ 1700 ਇੰਜੀਨੀਅਰ ਲਗਾਤਾਰ ਕੰਮ ਕਰ ਰਹੇ ਹਨ।
- ਸੁੰਦਰ ਪਿਚਾਈ ਨੇ ਵੀ ਵੀਰਵਾਰ ਨੂੰ CNBC ਨੂੰ ਭੇਜੇ ਗਏ ਇਕ ਇੰਟਰਨਲ ਮੀਮੋ ’ਚ ਦੱਸਿਆ ਕਿ ਉਨ੍ਹਾਂ ਦੇ ਕਰਮਚਾਰੀਾਂ ਨੇ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਕਿ ਕੀ ਗੂਗਲ COVID-19 ਪ੍ਰੀਖਣ ਕੋਸ਼ਿਸ਼ਾਂ ’ਚ ਮਦਦ ਕਰ ਸਕਦੀ ਹੈ। ਅਸੀਂ ਅਜੇ ਮਦਦ ਕਰਨ ਦੇ ਤਰੀਕੇ ਲੱਭ ਰਹੇ ਹਾਂ। ਗੂਗਲ ਸਰਕਾਰੀ ਅਧਿਕਾਰੀ ਅਤੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਰੋਗੀਆਂ ਨਾਲ ਜੁੜੀ ਜਾਣਕਾਰੀ ਦੇ ਨਾਲ ਕੰਮ ਕਰ ਰਹੀ ਹੈ।
ਭਵਿੱਖ ਦਾ ਵੀ ਰੱਖਿਆ ਜਾ ਰਿਹਾ ਧਿਆਨ
ਸੁੰਦਰ ਪਿਚਾਈ ਨੇ ਕਿਹਾ ਕਿ ਅਸੀਂ ਇਸ ਪ੍ਰਾਜੈੱਕਟ ਰਾਹੀਂ ਨੈਕਸਟ ਜਨਰੇਸ਼ਨ ਹੈਲਥਕੇਅਰ ਟੂਲਸ ਅਤੇ ਸੇਵਾਵਾਂ ਨੂੰ ਬਿਲਡ ਕਰ ਰਹੇ ਹਾਂ। ਇਸ ਕਲੀਨਿਕ ਰਿਸਰਚ ’ਚ ਗੂਗਲ ਮੈਪਸ ਦੇ ਹੈਲਥਕੇਅਰ ਡਾਟਾ ਨੂੰ ਵੀ ਇਸਤੇਮਾਲ ’ਚ ਲਿਆਇਆ ਜਾਵੇਗਾ। ਇਸ ਦੌਰਾਨ ਖੋਜਕਾਰਾਂ, ਡਾਕਟਰਾਂ, ਇੰਜੀਨੀਅਰਾਂ, ਡਿਜ਼ਾਈਨਰਾਂ ਅਤੇ ਵਾਲੰਟੀਅਰਾਂ ਦੀ ਮਦਦ ਲਈ ਜਾਵੇਗੀ।
ਇਹ ਵੀ ਪੜ੍ਹੋ– WWDC 2020 ’ਚ ਹੋਇਆ ਵੱਡਾ ਬਦਲਾਅ, ਹੁਣ ਕਰਨਾ ਹੋਵੇਗਾ ਜੂਨ ਤਕ ਇੰਤਜ਼ਾਰ
ਦੱਸ ਦੇਈਏ ਕਿ ਇਸੇ ਹਫਤੇ ਗੂਗਲ ਨੇ ਬੈਂਗਲੁਰੂ ਸਥਿਤ ਦਫਤਰ ’ਚ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਹੁਕਮ ਦਿੱਤਾ ਹੈ। ਬੈਂਗਲੁਰੂ ਸਥਿਤ ਦਫਤਰ ’ਚ ਇਕ ਕਰਮਚਾਰੀ ਕੋਰੋਨਾਵਾਇਰਸ ਦੀ ਚਪੇਟ ’ਚ ਆ ਗਿਆ ਹੈ। ਕੋਰੋਨਾਵਾਇਰਸ ਨਾਲ ਪ੍ਰਭਾਵਿਤ ਇਸ ਕਰਮਚਾਰੀ ਨੂੰ ਜਾਂਚ ਤੋਂ ਬਾਅਦ ਆਈਸੋਲੇਸ਼ਨ ਸੈੱਲ ’ਚ ਭੇਜਿਆ ਗਿਆ ਹੈ। ਜਿਸ ਤੋਂ ਬਾਅਦ ਗੂਗਲ ਨੇ ਪੂਰੀ ਦੁਨੀਆ ਦੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਹੁਕਮ ਦਿੱਤਾ ਹੈ।
ਹਿਮਾਚਲ ’ਚ ਸਾਰੀਆਂ ਸਿੱਖਿਆ ਸੰਸਥਾਵਾਂ ਸਮੇਤ ਸਿਨੇਮਾ ਘਰ 31 ਮਾਰਚ ਤੱਕ ਬੰਦ
NEXT STORY